ਹੁਮਕਨਾਮਾ/HUKAMNAMA


ਸਿਰੀਰਾਗੁ ਮਹਲਾ ੫ ਘਰੁ ੭ ॥
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥
ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥
ਸੁਹੇਲਾ ਕਹਨੁ ਕਹਾਵਨੁ ॥
ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥
ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥
ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥
ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥
ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥

sireeraag mahalaa 5 ghar 7 |
terai bharosai piaare mai laadd laddaaeaa |
bhooleh chookeh baarik toon har pitaa maaeaa |1|
suhelaa kahan kahaavan |
teraa bikham bhaavan |1| rahaau |
hau maan taan krau teraa hau jaanau aapaa |
sabh hee madh sabheh te baahar bemuhataaj baapaa |2|
pitaa hau jaanau naahee teree kavan jugataa |
bandhan mukat santahu meree raakhai mamataa |3|
bhe kirapaal tthaakur rahio aavan jaanaa |
gur mil naanak paarabraham pachhaanaa |4|27|97|

ਵਿਆਖਿਆ

- ਗੁਰੂ ਅਰਜਨ ਦੇਵ ਜੀ, ਅੰਗ : 51-52

 ਹੇ ਪਿਆਰੇ (ਪ੍ਰਭੂ-ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ। (ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ ॥੧॥ (ਇਹ) ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ) (ਪਰ) ਹੇ ਪ੍ਰਭੂ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਔਖਾ ਹੈ ॥੧॥ ਰਹਾਉ ॥ (ਹੇ ਪ੍ਰਭੂ)! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ। ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ॥੨॥ ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ। ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ ॥੩॥ ਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਹੇ ਨਾਨਕ! ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੪॥੨੭॥੯੭॥{51-52} 

Explanation

- Guru Arjan Dev Ji, Page : 51-52

Siree Raag, Fifth Mehl, Seventh House: Relying on Your Mercy, Dear Lord, I have cherished and loved you. Like a foolish child, I have made mistakes. O Lord, You are my Father and Mother. ||1|| It is easy to speak and talk, but it is difficult to accept Your Will. ||1||Pause|| I stand tall; You are my Strength. I know that You are mine. Inside of all, and outside of all, You are our Self-sufficient Father. ||2|| O Father, I do not know-how can I know Your Way? He frees us from bondage, O Saints, and saves us from possessiveness. ||3|| Becoming Merciful, my Lord and Master has ended my comings and goings in reincarnation. Meeting with the Guru, Nanak has recognized the Supreme Lord God. ||4||27||97|| 

Explicación

- Guru Arjan Dev Ji, Página : 51-52

Siri Rag, Mejl Guru Aryan, Quinto Canal Divino. Con la esperanza de Tu Misericordia, me dejo ir por los placeres. Me salí de Tu Sendero, pero soy Tu hijo y Tú eres mi Padre y mi Madre. (1) Es muy fácil decirlo y sermonearlo pero mucho más difícil es aceptar Tu Voluntad. Me enorgullezco de Ti, pues yo sé que Eres mío. Tú estás dentro de todo y, sin embargo, más allá de todo; oh Padre nuestro, además, no dependes de nada ni de nadie. (2) Padre, no conozco cuál es Tu Sendero. Oh Santos, a través de Él nos podremos quitar las amarras del ego. El Maestro, en Su Misericordia, ha terminado con mis idas y venidas.(3) Y encontrando al Guru, Nanak ha concebido a su Señor. (4-27-97)