ਹੁਮਕਨਾਮਾ/HUKAMNAMA


ਆਸਾ ਮਹਲਾ ੩ ॥
ਆਸਾ ਆਸ ਕਰੇ ਸਭੁ ਕੋਈ ॥
ਹੁਕਮੈ ਬੂਝੈ ਨਿਰਾਸਾ ਹੋਈ ॥
ਆਸਾ ਵਿਚਿ ਸੁਤੇ ਕਈ ਲੋਈ ॥
ਸੋ ਜਾਗੈ ਜਾਗਾਵੈ ਸੋਈ ॥੧॥
ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
ਕਲਿ ਕੀਰਤਿ ਸਬਦੁ ਪਛਾਨੁ ॥
ਏਹਾ ਭਗਤਿ ਚੂਕੈ ਅਭਿਮਾਨੁ ॥
ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥
ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥
ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥
ਕਰਿ ਕਿਰਪਾ ਨਾਮੁ ਮੰਨਿ ਵਸਾਏ ॥
ਇਹੁ ਸਿਰੁ ਦੀਜੈ ਆਪੁ ਗਵਾਏ ॥
ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥
ਆਪਿ ਕਰੇ ਤੈ ਆਪਿ ਕਰਾਏ ॥
ਆਪੇ ਗੁਰਮੁਖਿ ਨਾਮੁ ਵਸਾਏ ॥
ਆਪਿ ਭੁਲਾਵੈ ਆਪਿ ਮਾਰਗਿ ਪਾਏ ॥
ਸਚੈ ਸਬਦਿ ਸਚਿ ਸਮਾਏ ॥੪॥
ਸਚਾ ਸਬਦੁ ਸਚੀ ਹੈ ਬਾਣੀ ॥
ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥
ਮਨਮੁਖਿ ਮੋਹਿ ਭਰਮਿ ਭੋਲਾਣੀ ॥
ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥
ਤੀਨਿ ਭਵਨ ਮਹਿ ਏਕਾ ਮਾਇਆ ॥
ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥
ਬਹੁ ਕਰਮ ਕਮਾਵੈ ਦੁਖੁ ਸਬਾਇਆ ॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥
ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥
ਅਨਦਿਨੁ ਭੋਗੇ ਹਉਮੈ ਮਾਰਿ ॥
ਸਹਜਿ ਅਨੰਦਿ ਕਿਰਪਾ ਧਾਰਿ ॥
ਨਾਮਿ ਰਤੇ ਸਦਾ ਸਚਿ ਪਿਆਰਿ ॥੭॥
ਹਰਿ ਜਪਿ ਪੜੀਐ ਗੁਰਸਬਦੁ ਵੀਚਾਰਿ ॥
ਹਰਿ ਜਪਿ ਪੜੀਐ ਹਉਮੈ ਮਾਰਿ ॥
ਹਰਿ ਜਪੀਐ ਭਇ ਸਚਿ ਪਿਆਰਿ ॥
ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥

aasaa mahalaa 3 |
aasaa aas kare sabh koee |
hukamai boojhai niraasaa hoee |
aasaa vich sute kee loee |
so jaagai jaagaavai soee |1|
satigur naam bujhaaeaa vin naavai bhukh na jaaee |
naame trisanaa agan bujhai naam milai tisai rajaaee |1| rahaau |
kal keerat sabad pachhaan |
ehaa bhagat chookai abhimaan |
satigur seviaai hovai paravaan |
jin aasaa keetee tis no jaan |2|
tis kiaa deejai ji sabad sunaae |
kar kirapaa naam man vasaae |
eihu sir deejai aap gavaae |
hukamai boojhe sadaa sukh paae |3|
aap kare tai aap karaae |
aape guramukh naam vasaae |
aap bhulaavai aap maarag paae |
sachai sabad sach samaae |4|
sachaa sabad sachee hai baanee |
guramukh jug jug aakh vakhaanee |
manamukh mohi bharam bholaanee |
bin naavai sabh firai bauraanee |5|
teen bhavan meh ekaa maaeaa |
moorakh parr parr doojaa bhaau drirraaeaa |
bahu karam kamaavai dukh sabaaeaa |
satigur sev sadaa sukh paaeaa |6|
amrit meetthaa sabad veechaar |
anadin bhoge haumai maar |
sahaj anand kirapaa dhaar |
naam rate sadaa sach piaar |7|
har jap parreeai gurasabad veechaar |
har jap parreeai haumai maar |
har japeeai bhe sach piaar |
naanak naam guramat ur dhaar |8|3|25|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਅਮਰਦਾਸ ਜੀ, ਅੰਗ : 423-424

 
(ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ। 
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ। 
ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ। 
ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥ 
ਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ)। ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ। 
(ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ॥੧॥ ਰਹਾਉ ॥ 
ਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤੇ ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ। 
ਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ, 
ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ। 
ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥ 
ਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੇਹੜਾ (ਗੁਰੂ) ਆਪਣਾ ਸ਼ਬਦ ਸੁਣਾਂਦਾ ਹੈ, 
ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ? 
ਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ। 
ਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥ 
ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ। 
ਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ। 
ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ। 
(ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥ 
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ, 
ਜੋ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ)। 
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ। 
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਲੁਕਾਈ ਭਟਕਦੀ ਰਹੀ ਹੈ ॥੫॥ 
ਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ। 
ਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ। 
ਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ। 
ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥ 
ਗੁਰੂ ਦਾ ਸ਼ਬਦ (ਮਤ) ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ, 
ਤੇ ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ। 
ਇੰਜ (ਗੁਰੂ) ਦੀ ਕਿਰਪਾ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਲੈਂਦਾ ਹੈ। 
ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੭॥ 
ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ। 
ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ। 
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ। 
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥ 

Explanation

- Guru Amardas Ji, Page : 423-424

Aasaa, Third Mehl: 
Everyone lives, hoping in hope. 
Understanding His Command, one becomes free of desire. 
So many are asleep in hope. 
He alone wakes up, whom the Lord awakens. ||1|| 
The True Guru has led me to understand the Naam, the Name of the Lord; without the Naam, hunger does not go away. 
Through the Naam, the fire of desire is extinguished; the Naam is obtained by His Will. ||1||Pause|| 
In the Dark Age of Kali Yuga, realize the Word of the Shabad. 
By this devotional worship, egotism is eliminated. 
Serving the True Guru, one becomes approved. 
So know the One, who created hope and desire. ||2|| 
What shall we offer to one who proclaims the Word of the Shabad? 
By His Grace, the Naam is enshrined within our minds. 
Offer your head, and shed your self-conceit. 
One who understands the Lord's Command finds lasting peace. ||3|| 
He Himself does, and causes others to do. 
He Himself enshrines His Name in the mind of the Gurmukh. 
He Himself misleads us, and He Himself puts us back on the Path. 
Through the True Word of the Shabad, we merge into the True Lord. ||4|| 
True is the Shabad, and True is the Word of the Lord's Bani. 
In each and every age, the Gurmukhs speak it and chant it. 
The self-willed manmukhs are deluded by doubt and attachment. 
Without the Name, everyone wanders around insane. ||5|| 
Throughout the three worlds, is the one Maya. 
The fool reads and reads, but holds tight to duality. 
He performs all sorts of rituals, but still suffers terrible pain. 
Serving the True Guru, eternal peace is obtained. ||6|| 
Reflective meditation upon the Shabad is such sweet nectar. 
Night and day, one enjoys it, subduing his ego. 
When the Lord showers His Mercy, we enjoy celestial bliss. 
Imbued with the Naam, love the True Lord forever. ||7|| 
Meditate on the Lord, and read and reflect upon the Guru's Shabad. 
Subdue your ego and meditate on the Lord. 
Meditate on the Lord, and be imbued with fear and love of the True One. 
O Nanak, enshrine the Naam within your heart, through the Guru's Teachings. ||8||3||25|| 

Explicación

- Guru Amardas Ji, Página : 423-424

Asa, Mejl Guru Amar Das, Tercer Canal Divino. 
Todos viven en la ilusión de una esperanza, 
pero tomando Conciencia del Mandato del Señor, uno abandona toda esperanza que provenga de su propio ego. 
Muchos se han adormecido por falsas esperanzas 
y sólo está despierto aquél a quien el Señor despierta. (1) 
El Verdadero Guru nos hace tomar Conciencia del Naam, el Nombre del Señor, pues sin el Nombre, el hambre del ser no puede ser apaciguada. 
A través del Naam, el Nombre del Señor, el fuego del deseo es sosegado, pero uno es bendecido con el Nombre por la Voluntad Divina. (1‑Pausa) 
Conoce la Esencia de la Palabra del Señor en esta época obscura, 
y en la Verdadera Alabanza dejarás a un lado tu ego. 
Conoce a Aquél Ser que ha creado el deseo en ti, 
y sirviendo al Verdadero Guru serás aprobado. (2) 
¿Qué podemos ofrecer a aquél que nos recita la Palabra del Señor? 
¿Qué a Aquél que, a través de Su Gracia, el Naam, el Nombre del Señor es enaltecido en nuestra mente? 
A tal Ser ofrécele tu cabeza y conociendo la 
Voluntad del Señor obtendrás el Éxtasis Eterno. (3) 
El Señor Mismo realiza los actos y hace que otros los hagan, 
y cuando así Le place, nos hace enaltecer Su Nombre en nuestra mente a través del Guru. 
El Señor Mismo nos desvía y nos vuelve a poner en el Verdadero Sendero, 
y a través de la Verdadera Palabra, hace que uno se inmerja en Su ser. (4) 
Verdad es la Palabra; sí, Verdad es la Palabra del Señor, 
y a través de las épocas los hombres La han recitado por la Gracia del Guru. 
Desde su ego los hombres son desviados por la duda, pues sin el Naam, 
el Nombre del Señor, el mundo vaga como loco. (5) 
A través de las tres Gunas, Maya 
mantiene su embrujo. Los supuestos sabios leen muchos libros, pero se aferran al otro, 
y aunque se mantienen en la rectitud, sufren gran dolor 
y obtienen la Paz sólo cuando sirven al Verdadero Guru. (6) 
Uno sorbe del Néctar, viviendo en la Palabra del Señor. 
Habiendo calmado su ego, se regocija noche y día, 
y a través de la Gracia del Señor goza del Éxtasis del Equilibrio. 
Sí, aquéllos que están imbuidos en el Naam, en el Nombre del Señor, aman siempre la Verdad. (7) 
Uno debe de leer del Señor, habitar en Él y meditar en la Palabra del Guru, 
pues de esta forma el ego es taimado. 
Dice Nanak, uno debe contemplar al Señor e imbuirse en Su Amor y en Su Reverencia, 
enaltecer el Nombre en su corazón a través del Shabd de la Palabra del Guru. (8‑3‑25) 

Explication

- Guru Amardas Ji, Page : 423-424

Aasaa, mehl tiers: 
La vie de chacun, dans l'espoir dans l'espérance। 
Comprendre son commandement, on devient libre de la volonté। 
Tant de gens sont endormis dans l'espérance। 
Il se réveille seul, que le seigneur se réveille। । । 1 । । 
Le vrai gourou m'a amené à comprendre le naam, le nom du Seigneur, sans le naam, la faim ne va pas loin। 
Grâce à la naam, le feu du désir est éteint, le naam est obtenue par sa volonté। । । 1 । । pause । । 
Dans l'âge sombre de Kali Yuga, de réaliser la parole de l'Shabad। 
Par ce culte de dévotion, l'égoïsme est éliminé। 
Servir le vrai gourou, on devient approuvé। 
Ainsi, connaître l'un, qui a créé l'espoir et le désir। । । 2 । । 
Qu'allons-nous offrir à celui qui proclame la parole de l'Shabad? 
Par sa grâce, le naam est inscrit dans nos esprits। 
Offrez à votre tête, et verser votre amour-propre। 
Celui qui comprend le commandement du Seigneur conclut une paix durable। । । 3 । । 
Il se fait, et les causes d'autres à faire। 
Il se consacre son nom dans l'esprit de la Gurmukh। 
Lui-même nous induit en erreur, et lui-même nous met sur la voie। 
Grâce à la vraie parole de l'Shabad, nous fondre dans le vrai seigneur। । । 4 । । 
True est le Shabad, et vraie est la parole de bani du seigneur। 
Dans chaque âge, la gurmukhs parler et le chanter। 
Le manmukhs volontaire sont trompés par le doute et l'attachement। 
Sans le nom, tout le monde se promène autour de fou। । । 5 । । 
Tout au long des trois mondes, est le maya une। 
Le fou se lit et se lit, mais tient bien à la dualité। 
Il effectue toutes sortes de rituels, mais souffre toujours des douleurs terribles। 
Servir le vrai gourou, la paix éternelle est obtenu। । । 6 । । 
la méditation de réflexion sur le Shabad est tel nectar sucré। 
Nuit et jour, on en jouit, maîtriser son ego। 
Lorsque les douches seigneur sa miséricorde, nous jouissent d'un bonheur céleste। 
Imbu des naam, l'amour du Seigneur pour toujours vrai। । । 7 । । 
Méditez sur le seigneur, et de lire et de réfléchir sur Shabad du gourou। 
Subdue votre ego et de méditer sur le Seigneur। 
Méditez sur le seigneur, et s'imprégner de la peur et l'amour de la vraie। 
Nanak O, consacrent le naam dans votre cœur, à travers les enseignements du gourou। । । 8 । । 3 । । 25 । । 

Erläuterung

- Guru Amardas Ji, Page : 423-424

Aasaa, Dritter Mehl: 
Jeder Mensch lebt, indem er auf Hoffnung hofft. 
Wenn man Sein Gebot versteht, wird man frei von Verlangen. 
So viele schlafen in der Hoffnung. 
Nur der wacht auf, den der Herr aufweckt. ||1|| 
Der Wahre Guru hat mir das Verständnis von Naam, dem Namen des Herrn, vermittelt. Ohne Naam verschwindet der Hunger nicht. 
Durch Naam wird das Feuer des Verlangens gelöscht; Naam wird durch Seinen Willen erlangt. ||1||Pause|| 
Erkennen Sie im dunklen Zeitalter von Kali Yuga das Wort von Shabad. 
Durch diese hingebungsvolle Anbetung wird der Egoismus beseitigt. 
Wer dem Wahren Guru dient, erlangt Anerkennung. 
Erkenne also den Einen, der Hoffnung und Verlangen schuf. ||2|| 
Was sollen wir jemandem anbieten, der das Wort des Shabad verkündet? 
Durch seine Gnade wird Naam in unserem Geist verankert. 
Biete deinen Kopf an und leg deine Selbstgefälligkeit ab. 
Wer die Gebote des Herrn versteht, findet dauerhaften Frieden. ||3|| 
Er selbst tut es und veranlasst andere, es auch zu tun. 
Er selbst verankert seinen Namen im Gedächtnis des Gurmukh. 
Er selbst führt uns in die Irre, und er selbst bringt uns zurück auf den Weg. 
Durch das Wahre Wort des Shabad verschmelzen wir mit dem Wahren Herrn. ||4|| 
Wahr ist der Shabad, und wahr ist das Wort des Bani des Herrn. 
In jedem Zeitalter sprechen und singen die Gurmukhs es. 
Die eigensinnigen Manmukhs werden durch Zweifel und Anhaftung getäuscht. 
Ohne den Namen irrt jeder verrückt umher. ||5|| 
In allen drei Welten gibt es die eine Maya. 
Der Narr liest und liest, hält aber an der Dualität fest. 
Er führt alle möglichen Rituale durch, erleidet jedoch immer noch schreckliche Schmerzen. 
Durch den Dienst am Wahren Guru erlangt man ewigen Frieden. ||6|| 
Die reflektierende Meditation über Shabad ist solch süßer Nektar. 
Man genießt es Tag und Nacht und unterdrückt sein Ego. 
Wenn der Herr uns mit seiner Barmherzigkeit überschüttet, genießen wir himmlische Glückseligkeit. 
Liebe den Wahren Herrn für immer, erfüllt mit Naam. ||7|| 
Meditieren Sie über den Herrn und lesen und reflektieren Sie das Shabad des Gurus. 
Unterdrücken Sie Ihr Ego und meditieren Sie über den Herrn. 
Meditiere über den Herrn und sei erfüllt von der Furcht vor dem Wahren und der Liebe zu ihm. 
O Nanak, verankere Naam in deinem Herzen durch die Lehren des Gurus. ||8||3||25|| 

Explicação

- Guru Amardas Ji, Page : 423-424

Aasaa, Terceiro Mehl: 
Todos vivem, esperando com esperança. 
Compreendendo Seu Comando, a pessoa fica livre do desejo. 
Muitos estão dormindo na esperança. 
Só ele acorda, a quem o Senhor desperta. ||1|| 
Verdadeiro Guru me levou a compreender o Naam, o Nome do Senhor; sem o Naam, a fome não vai embora. 
Através do Naam, o fogo do desejo se extingue; o Naam é obtido por Sua Vontade. ||1||Pausa|| 
Na Idade das Trevas de Kali Yuga, realize a Palavra do Shabad. 
Através desta adoração devocional, o egoísmo é eliminado. 
Servindo o Verdadeiro Guru, a pessoa é aprovada. 
Portanto, conheça Aquele que criou a esperança e o desejo. ||2|| 
O que devemos oferecer a quem proclama a Palavra do Shabad? 
Por Sua Graça, o Naam está consagrado em nossas mentes. 
Ofereça sua cabeça e livre-se de sua presunção. 
Aquele que entende o mandamento do Senhor encontra uma paz duradoura. ||3|| 
Ele mesmo faz e faz com que outros façam. 
Ele mesmo consagra Seu Nome na mente do Gurmukh. 
Ele mesmo nos engana e nos coloca de volta no Caminho. 
Através da Verdadeira Palavra do Shabad, nos fundimos no Verdadeiro Senhor. ||4|| 
Verdadeiro é o Shabad, e Verdadeira é a Palavra do Bani do Senhor. 
Em todas as épocas, os Gurmukhs falam e cantam. 
Os obstinados manmukhs são iludidos pela dúvida e pelo apego. 
Sem o Nome, todos ficam loucos. ||5|| 
Ao longo dos três mundos, está o único Maya. 
O tolo lê e lê, mas se mantém firme na dualidade. 
Ele realiza todos os tipos de rituais, mas ainda sofre dores terríveis. 
Servindo o Verdadeiro Guru, obtém-se a paz eterna. ||6|| 
A meditação reflexiva sobre o Shabad é um doce néctar. 
Noite e dia, a pessoa desfruta disso, subjugando seu ego. 
Quando o Senhor derrama Sua Misericórdia, desfrutamos da bem-aventurança celestial. 
Imbuído do Naam, ame o Verdadeiro Senhor para sempre. ||7|| 
Medite no Senhor e leia e reflita sobre o Shabad do Guru. 
Subjugue seu ego e medite no Senhor. 
Medite no Senhor e seja imbuído de temor e amor pelo Verdadeiro. 
Ó Nanak, guarde o Naam em seu coração, através dos Ensinamentos do Guru. ||8||3||25|| 

व्याख्या

- ਗੁਰੂ ਅਮਰਦਾਸ ਜੀ, आंग : 423-424

आसा, तीसरा मेहल: 
हर कोई आशा में जीता है। 
उसकी आज्ञा को समझकर व्यक्ति इच्छा मुक्त हो जाता है। 
बहुत से लोग आशा में सोये हुए हैं। 
वही जागता है, जिसे प्रभु जगाते हैं। ||१|| 
सच्चे गुरु ने मुझे नाम, भगवान के नाम का बोध कराया है; नाम के बिना भूख नहीं मिटती। 
नाम के द्वारा कामना की अग्नि बुझ जाती है; नाम उसकी इच्छा से प्राप्त होता है। ||१||विराम|| 
कलियुग के अंधकार युग में, शब्द के शब्द को साकार करें। 
इस भक्ति आराधना से अहंकार समाप्त हो जाता है। 
सच्चे गुरु की सेवा करने से मनुष्य को स्वीकृति मिलती है। 
अतः उसको जानो, जिसने आशा और अभिलाषा उत्पन्न की है। ||२|| 
जो 'शबद' का प्रचार करता है, उसे हम क्या अर्पित करें? 
उनकी कृपा से नाम हमारे मन में प्रतिष्ठित हो गया है। 
अपना सिर अर्पित करो, और अपना अहंकार त्याग दो। 
जो प्रभु की आज्ञा को समझता है, उसे स्थायी शांति मिलती है। ||३|| 
वह स्वयं भी करता है और दूसरों से भी करवाता है। 
वह स्वयं अपना नाम गुरुमुख के मन में स्थापित करते हैं। 
वह स्वयं ही हमें गुमराह करता है, और स्वयं ही हमें वापस मार्ग पर लाता है। 
शब्द के सत्य शब्द के माध्यम से, हम सच्चे भगवान में विलीन हो जाते हैं। ||४|| 
सच्चा है शबद, सच्चा है प्रभु की बानी का वचन। 
प्रत्येक युग में गुरुमुख इसे बोलते और जपते हैं। 
स्वेच्छाचारी मनमुख संशय और आसक्ति से मोहित हो जाते हैं। 
नाम के बिना सब पागल घूमते हैं। ||५|| 
तीनों लोकों में एक ही माया व्याप्त है। 
मूर्ख पढ़ता ही रहता है, लेकिन द्वैत को कसकर पकड़ता है। 
वह सभी प्रकार के अनुष्ठान करता है, लेकिन फिर भी उसे भयंकर पीड़ा सहनी पड़ती है। 
सच्चे गुरु की सेवा करने से शाश्वत शांति प्राप्त होती है। ||६|| 
शब्द पर मनन करना एक मधुर अमृत है। 
रात-दिन, मनुष्य अपने अहंकार को वश में करके इसका आनंद लेता है। 
जब प्रभु अपनी दया बरसाते हैं, तो हम दिव्य आनंद का अनुभव करते हैं। 
नाम से युक्त होकर, सदा सच्चे प्रभु से प्रेम करो। ||७|| 
भगवान का ध्यान करें और गुरु के शब्द को पढ़ें और उस पर मनन करें। 
अपने अहंकार को वश में करो और प्रभु का ध्यान करो। 
प्रभु का ध्यान करो और सत्य परमेश्वर के प्रति भय और प्रेम से भर जाओ। 
हे नानक, गुरु की शिक्षा के द्वारा नाम को अपने हृदय में स्थापित करो। ||८||३||२५||