ਮਹਲਾ ੧ ਮਲਾਰ ॥
ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥
ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥੧॥
ਮਹਲ ਮਹਿ ਬੈਠੇ ਅਗਮ ਅਪਾਰ ॥
ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥
ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥
ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥
ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥
mahalaa 1 malaar |
par daaraa par dhan par lobhaa haumai bikhai bikaar |
dusatt bhaau taj nind paraaee kaam krodh chanddaar |1|
mahal meh baitthe agam apaar |
bheetar amrit soee jan paavai jis gur kaa sabad ratan aachaar |1| rahaau |
dukh sukh doaoo sam kar jaanai buraa bhalaa sansaar |
sudh budh surat naam har paaeeai satasangat gur piaar |2|
ahinis laahaa har naam paraapat gur daataa devanahaar |
guramukh sikh soee jan paae jis no nadar kare karataar |3|
kaaeaa mahal mandar ghar har kaa tis meh raakhee jot apaar |
naanak guramukh mahal bulaaeeai har mele melanahaar |4|5|
- ਗੁਰੂ ਨਾਨਕ ਦੇਵ ਜੀ, ਅੰਗ : 1255-1256
(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ,
ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ-ਇਹ ਸਭ ਕੁਝ ਤਿਆਗ ਦੇਂਦਾ ਹੈ ॥੧॥
ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ),
ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ ॥੧॥ ਰਹਾਉ ॥
ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।
ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥
ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।
ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥
ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।
(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥
- Guru Nanak Dev Ji, Page : 1255-1256
First Mehl, Malaar:
Others' wives, others' wealth, greed, egotism, corruption and poison;
evil passions, slander of others, sexual desire and anger - give up all these. ||1||
The Inaccessible, Infinite Lord is sitting in His Mansion.
That humble being, whose conduct is in harmony with the jewel of the Guru's Shabad, obtains the Ambrosial Nectar. ||1||Pause||
He sees pleasure and pain as both the same, along with good and bad in the world.
Wisdom, understanding and awareness are found in the Name of the Lord. In the Sat Sangat, the True Congregation, embrace love for the Guru. ||2||
Day and night, profit is obtained through the Lord's Name. The Guru, the Giver, has given this gift.
That Sikh who becomes Gurmukh obtains it. The Creator blesses him with His Glance of Grace. ||3||
The body is a mansion, a temple, the home of the Lord; He has infused His Infinite Light into it.
O Nanak, the Gurmukh is invited to the Mansion of the Lord's Presence; the Lord unites him in His Union. ||4||5||
- Guru Nanak Dev Ji, Página : 1255-1256
Malhar, Mejl Guru Nanak, Primer Canal Divino.
Uno desea a la pareja de otro y sus riquezas, y vive en la aflicción y en la maldad de su propio ego.
Deja ya tu ego negativo y tu actitud calumniadora, oh ser humano, deja también la bajeza de tu lujuria y tus furias y enojos. (1)
En tu propia mansión habita el Mismo Dios Infinito e Insondable.
Pero sólo obtiene el Néctar interior quien ha cultivado la Joya del Nombre del Señor. (1-Pausa)
Quien mira el dolor y el placer en el mundo, lo bueno y lo malo de forma neutral, y quien mediante el intelecto
y la intuición vive en la Conciencia del Nombre del Señor, se asocia con los Santos y se funde en el Amor de Su Guru. (2)
Él cosecha las ganancias del Nombre del Señor noche y día, pues el Guru, el Gran Dador,
lo bendice, sí, el que vive en la Gracia de Dios, es bendecido por el Guru con una Gran Sabiduría. (3)
El cuerpo es el Templo de Dios, en el interior está encerrada la Luz Infinita.
Dice Nanak, a través del Guru uno es transportado a la Mansión de Dios y Dios lo viene a encontrar. (4-5)
- Guru Nanak Dev Ji, Page : 1255-1256
mehl abord, malaar:
D'autres «épouses, des autres richesses, la cupidité, l'égoïsme, la corruption et le poison;
mauvaises passions, la calomnie des autres, le désir sexuel et de la colère - renoncer à tout cela। । । 1 । ।
L'inaccessible, seigneur infini est assis dans son manoir।
Cela étant humble, dont la conduite est en harmonie avec le joyau de Shabad du gourou, obtient le nectar d'ambroisie। । । 1 । । pause । ।
Il voit le plaisir et la douleur à la fois le même, avec de bonnes et mauvaises dans le monde।
Sagesse, la compréhension et la sensibilisation sont trouvé dans le nom du seigneur। Dans le sangat sat, la congrégation vrai, embrasser l'amour pour le gourou। । । 2 । ।
Jour et nuit, le résultat est obtenu par le nom du Seigneur। Le gourou, le donateur, a donné ce don।
C'est sikh qui devient obtient Gurmukh il। Le créateur le bénit avec son regard de la grâce। । । 3 । ।
Le corps est une maison de maître, un temple, la maison du seigneur, il a insufflé sa lumière infinie en elle।
Nanak O, le Gurmukh est invité à l'hôtel de la présence du Seigneur, le Seigneur l'unit à son syndicat। । । 4 । । 5 । ।
- Guru Nanak Dev Ji, Page : 1255-1256
Zuerst Mehl, Malaar:
Die Frauen anderer, der Reichtum anderer, Gier, Egoismus, Korruption und Gift;
böse Leidenschaften, Verleumdung anderer, sexuelles Verlangen und Wut – gib all dies auf. ||1||
Der unerreichbare, unendliche Herr sitzt in seinem Anwesen.
Das bescheidene Wesen, dessen Verhalten im Einklang mit dem Juwel des Shabad des Gurus steht, erlangt den Ambrosischen Nektar. ||1||Pause||
Für ihn sind Lust und Schmerz dasselbe, ebenso wie Gut und Böse auf der Welt.
Weisheit, Verständnis und Bewusstsein finden sich im Namen des Herrn. Entfaltet im Sat Sangat, der wahren Gemeinde, die Liebe zum Guru. ||2||
Tag und Nacht wird durch den Namen des Herrn Gewinn erzielt. Der Guru, der Geber, hat dieses Geschenk gemacht.
Der Sikh, der Gurmukh wird, erlangt es. Der Schöpfer segnet ihn mit seinem Blick der Gnade. ||3||
Der Körper ist ein Gebäude, ein Tempel, die Heimat des Herrn. Er hat ihm sein unendliches Licht eingehaucht.
O Nanak, der Gurmukh ist in das Haus der Gegenwart des Herrn eingeladen; der Herr vereint ihn in seiner Einheit. ||4||5||
- Guru Nanak Dev Ji, Page : 1255-1256
Primeiro Mehl, Malaar:
As esposas dos outros, a riqueza, a ganância, o egoísmo, a corrupção e o veneno dos outros;
paixões malignas, calúnias de outros, desejo sexual e raiva - desista de tudo isso. ||1||
O Senhor Inacessível e Infinito está sentado em Sua Mansão.
Aquele ser humilde, cuja conduta está em harmonia com a joia do Shabad do Guru, obtém o Néctar Ambrosial. ||1||Pausa||
Ele vê o prazer e a dor como iguais, junto com o bem e o mal no mundo.
Sabedoria, compreensão e consciência são encontradas no Nome do Senhor. No Sat Sangat, a Verdadeira Congregação, abrace o amor pelo Guru. ||2||
Dia e noite, o lucro é obtido através do Nome do Senhor. O Guru, o Doador, deu este presente.
Aquele Sikh que se torna Gurmukh o obtém. O Criador o abençoa com Seu Olhar de Graça. ||3||
O corpo é uma mansão, um templo, a casa do Senhor; Ele infundiu Sua Luz Infinita nele.
Ó Nanak, o Gurmukh é convidado para a Mansão da Presença do Senhor; o Senhor o une em Sua União. ||4||5||
- ਗੁਰੂ ਨਾਨਕ ਦੇਵ ਜੀ, आंग : 1255-1256
प्रथम मेहल, माला:
दूसरों की पत्नियाँ, दूसरों का धन, लालच, अहंकार, भ्रष्टाचार और जहर;
बुरी वासनाएँ, दूसरों की निन्दा, कामवासना और क्रोध - इन सबका त्याग करो। ||१||
वह अगम्य, अनंत प्रभु अपने भवन में विराजमान हैं।
वह विनम्र प्राणी, जिसका आचरण गुरु के शब्द रत्न के अनुरूप है, अमृत प्राप्त करता है। ||१||विराम||
वह संसार में सुख और दुःख के साथ-साथ अच्छे और बुरे को भी एक समान मानता है।
प्रभु के नाम में बुद्धि, समझ और जागरूकता पाई जाती है। सत संगत में, सच्ची संगत में, गुरु के प्रति प्रेम को अपनाओ। ||२||
दिन-रात प्रभु के नाम से लाभ मिलता है। दाता गुरु ने यह वरदान दिया है।
जो सिख गुरुमुख बन जाता है, वह इसे प्राप्त करता है। सृष्टिकर्ता उसे अपनी कृपा दृष्टि से आशीर्वाद देता है। ||३||
शरीर एक प्रासाद है, एक मंदिर है, भगवान का घर है; उन्होंने इसमें अपना अनंत प्रकाश भर दिया है।
हे नानक, गुरुमुख को प्रभु के सान्निध्य में आमंत्रित किया जाता है; प्रभु उसे अपने संघ में मिला लेते हैं। ||४||५||