ਮਾਰੂ ਸੋਲਹੇ ਮਹਲਾ ੫ ॥
ੴ ਸਤਿਗੁਰ ਪ੍ਰਸਾਦਿ ॥
ਕਲਾ ਉਪਾਇ ਧਰੀ ਜਿਨਿ ਧਰਣਾ ॥
ਗਗਨੁ ਰਹਾਇਆ ਹੁਕਮੇ ਚਰਣਾ ॥
ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
ਜੀਅ ਜੰਤ ਕਉ ਰਿਜਕੁ ਸੰਬਾਹੇ ॥
ਕਰਣ ਕਾਰਣ ਸਮਰਥ ਆਪਾਹੇ ॥
ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
ਸੁਲਤਾਨ ਖਾਨ ਕਰੇ ਖਿਨ ਕੀਰੇ ॥
ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
ਸੋ ਪਤਿਵੰਤਾ ਸੋ ਧਨਵੰਤਾ ॥
ਜਿਸੁ ਮਨਿ ਵਸਿਆ ਹਰਿ ਭਗਵੰਤਾ ॥
ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
ਸਾਧਸੰਗਤਿ ਨਿਹਚਉ ਹੈ ਤਰਣਾ ॥
ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
ਗੁਣ ਨਿਧਾਨ ਮਨ ਤਨ ਮਹਿ ਰਵਿਆ ॥
ਜਨਮ ਮਰਣ ਕੀ ਜੋਨਿ ਨ ਭਵਿਆ ॥
ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
ਮੀਤੁ ਹਮਾਰਾ ਸੋਈ ਸੁਆਮੀ ॥
ਥਾਨ ਥਨੰਤਰਿ ਅੰਤਰਜਾਮੀ ॥
ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥
ਹਰਿ ਕਾ ਨਾਮੁ ਕੋਟਿ ਲਖ ਬਾਹਾ ॥
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥
ਜੀਤਿ ਆਵਹੁ ਵਸਹੁ ਘਰਿ ਅਪਨੇ ॥
ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥
ਖੰਡ ਬ੍ਰਹਮੰਡ ਉਧਾਰਣਹਾਰਾ ॥
ਊਚ ਅਥਾਹ ਅਗੰਮ ਅਪਾਰਾ ॥
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥
ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥
ਕਰਿ ਕਿਰਪਾ ਕੀਨੇ ਘਰ ਗੋਲੇ ॥
ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥
ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥
ਬਿਨਸਿ ਗਈ ਹਉਮੈ ਮਤਿ ਮੇਰੀ ॥
ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥
ਜੈ ਜੈ ਕਾਰੁ ਜਪਹੁ ਜਗਦੀਸੈ ॥
ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥
ਸਤਿ ਸਤਿ ਸਤਿ ਪ੍ਰਭੁ ਜਾਤਾ ॥
ਗੁਰਪਰਸਾਦਿ ਸਦਾ ਮਨੁ ਰਾਤਾ ॥
ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
ਸਭੈ ਉਧਾਰਣੁ ਖਸਮੁ ਹਮਾਰਾ ॥
ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥
maaroo solahe mahalaa 5 |
ik oankaar satigur prasaad |
kalaa upaae dharee jin dharanaa |
gagan rahaaeaa hukame charanaa |
agan upaae eedhan meh baadhee so prabh raakhai bhaaee he |1|
jeea jant kau rijak sanbaahe |
karan kaaran samarath aapaahe |
khin meh thaap uthaapanahaaraa soee teraa sahaaee he |2|
maat garabh meh jin pratipaaliaa |
saas graas hoe sang samaaliaa |
sadaa sadaa japeeai so preetam vaddee jis vaddiaaee he |3|
sulataan khaan kare khin keere |
gareeb nivaaj kare prabh meere |
garab nivaaran sarab sadhaaran kichh keemat kahee na jaaee he |4|
so pativantaa so dhanavantaa |
jis man vasiaa har bhagavantaa |
maat pitaa sut bandhap bhaaee jin ih srisatt upaaee he |5|
prabh aae saranaa bhau nahee karanaa |
saadhasangat nihchau hai taranaa |
man bach karam araadhe karataa tis naahee kade sajaaee he |6|
gun nidhaan man tan meh raviaa |
janam maran kee jon na bhaviaa |
dookh binaas keea sukh dderaa jaa tripat rahe aaghaaee he |7|
meet hamaaraa soee suaamee |
thaan thanantar antarajaamee |
simar simar pooran paramesur chintaa ganat mittaaee he |8|
har kaa naam kott lakh baahaa |
har jas keeratan sang dhan taahaa |
giaan kharrag kar kirapaa deenaa doot maare kar dhaaee he |9|
har kaa jaap japahu jap japane |
jeet aavahu vasahu ghar apane |
lakh chauraaseeh narak na dekhahu rasak rasak gun gaaee he |10|
khandd brahamandd udhaaranahaaraa |
aooch athaah agam apaaraa |
jis no kripaa kare prabh apanee so jan tiseh dhiaaee he |11|
bandhan torr lee prabh mole |
kar kirapaa keene ghar gole |
anahad run jhunakaar sahaj dhun saachee kaar kamaaee he |12|
man parateet banee prabh teree |
binas gee haumai mat meree |
angeekaar keea prabh apanai jag meh sobh suhaaee he |13|
jai jai kaar japahu jagadeesai |
bal bal jaaee prabh apune eesai |
tis bin doojaa avar na deesai ekaa jagat sabaaee he |14|
sat sat sat prabh jaataa |
guraparasaad sadaa man raataa |
simar simar jeeveh jan tere ekankaar samaaee he |15|
bhagat janaa kaa preetam piaaraa |
sabhai udhaaran khasam hamaaraa |
simar naam punee sabh ichhaa jan naanak paij rakhaaee he |16|1|
- ਗੁਰੂ ਅਰਜਨ ਦੇਵ ਜੀ, ਅੰਗ : 1071-1072
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,
ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,
ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,
ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,
ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,
ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,
ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥
ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,
ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।
ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥
ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।
ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥
ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।
ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥
ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥
ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।
ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
- Guru Arjan Dev Ji, Page : 1071-1072
Maaroo, Solahas, Fifth Mehl:
One Universal Creator God. By The Grace Of The True Guru:
He infused His power into the earth.
He suspends the heavens upon the feet of His Command.
He created fire and locked it into wood. That God protects all, O Siblings of Destiny. ||1||
He gives nourishment to all beings and creatures.
He Himself is the all-powerful Creator, the Cause of causes.
In an instant, He establishes and disestablishes; He is your help and support. ||2||
He cherished you in your mother's womb.
With every breath and morsel of food, He is with you, and takes care of you.
Forever and ever, meditate on that Beloved; Great is His glorious greatness! ||3||
The sultans and nobles are reduced to dust in an instant.
God cherishes the poor, and makes them into rulers.
He is the Destroyer of egotistical pride, the Support of all. His value cannot be estimated. ||4||
He alone is honorable, and he alone is wealthy,
within whose mind the Lord God abides.
He alone is my mother, father, child, relative and sibling, who created this Universe. ||5||
I have come to God's Sanctuary, and so I fear nothing.
In the Saadh Sangat, the Company of the Holy, I am sure to be saved.
One who adores the Creator in thought, word and deed, shall never be punished. ||6||
One whose mind and body are permeated with the Lord, the treasure of virtue,
does not wander in birth, death and reincarnation.
Pain vanishes and peace prevails, when one is satisfied and fulfilled. ||7||
My Lord and Master is my best friend.
The Inner-knower, the Searcher of hearts, is in all places and interspaces.
Meditating, meditating in remembrance on the Perfect Transcendent Lord, I am rid of all anxieties and calculations. ||8||
One who has the Name of the Lord has hundreds of thousands and millions of arms.
The wealth of the Kirtan of the Lord's Praises is with him.
In His Mercy, God has blessed me with the sword of spiritual wisdom; I have attacked and killed the demons. ||9||
Chant the Chant of the Lord, the Chant of Chants.
Be a winner of the game of life and come to abide in your true home.
You shall not see the 8.4 million types of hell; sing His Glorious Praises and remain saturated with loving devotion||10||
He is the Savior of worlds and galaxies.
He is lofty, unfathomable, inaccessible and infinite.
That humble being, unto whom God grants His Grace, meditates on Him. ||11||
God has broken my bonds, and claimed me as His own.
In His Mercy, He has made me the slave of His home.
The unstruck celestial sound current resounds and vibrates, when one performs acts of true service. ||12||
O God, I have enshrined faith in You within my mind.
My egotistical intellect has been driven out.
God has made me His own, and now I have a glorious reputation in this world. ||13||
Proclaim His Glorious Victory, and meditate on the Lord of the Universe.
I am a sacrifice, a sacrifice to my Lord God.
I do not see any other except Him. The One Lord pervades the whole world. ||14||
True, True, True is God.
By Guru's Grace, my mind is attuned to Him forever.
Your humble servants live by meditating, meditating in remembrance on You, merging in You, O One Universal Creator. ||15||
The Dear Lord is the Beloved of His humble devotees.
My Lord and Master is the Savior of all.
Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||
- Guru Arjan Dev Ji, Página : 1071-1072
Maru Solajas, Mejl Guru Aryan, Quinto Canal Divino.
Un Dios Creador Universal, por la Gracia del Verdadero Guru
Él, Quien ha creado Su Poder y con ese Poder sostiene la Tierra,
y Quien sostiene el firmamento con los Pies de Su Sabiduría.
Él, Quien creó el fuego, encerrado en la madera, Él, nuestro Dios, nos protege siempre. (1)
Él, quien provee de sustento a todas Sus Criaturas,
es el único Creador y la Causa. Él Mismo, sólo Él,
es nuestro Dios Todo Poderoso. Sí, Aquél que crea y destruye en un instante, sólo Él te salva para siempre. (2)
Habita siempre en Él, en Quien te proveyó de sustento en el vientre de tu madre y,
habitando siempre contigo, te ha cuidado,
habita siempre en Él, tu único Amor, Su Gloria es Grandiosa. (3)
Él puede reducir a los reyes y a los poderosos a simples gusanos
y bendice a los pobres para convertirlos en héroes y reyes. Sí, Él es el Destructor del ego y el Soporte de todo.
Oh, nadie puede evaluar el Mérito de mi Dios. (4)
Sólo es rico, sólo es honorable,
aquél cuya mente vive en el Señor, el Dios.
Sólo Él es nuestra Madre, nuestro Padre, Hijo, Pariente o Hermano. Él ha creado el Universo. (5)
He buscado el Refugio del Señor y ahora no le temo a nada, mira,
he nadado plenamente seguro a través, asociándome con los Santos.
Sí, aquél que medita en Dios a través de la Palabra, en pensamiento y acción, no sufre más. (6)
Él, cuyo cuerpo y cuya mente han sido impregnados por Dios,
no es colocado en otro vientre de nuevo, ni es sometido a la ronda otra vez,
sus aflicciones desparecen y la Bondad habita en su mente, cuando está íntegramente fundido en Dios. (7)
Él, nuestro Maestro, es nuestro mejor Amigo
El Conocedor Íntimo, el Buscador de corazones está en todas partes, en los espacios interiores y exteriores.
Meditando en el Señor Perfecto y trascendente, me libero de todo tipo de ansiedades y preocupaciones intelectuales. (8)
El que alaba el Nombre de Señor, tiene el poder de miles de armas.
Sí, aquél que tiene en su ser la Riqueza de la Alabanza del Señor,
a él Dios en Su Misericordia, lo bendice con la Espada de la Sabiduría y con un simple toque destruye lo maligno en su interior. (9)
Sí, contempla siempre el Nombre del Señor, el Dios,
para que ganes el juego de la vida y regreses a habitar en tu propio hogar,
para que no caigas en la oscuridad de miles de vientres y recites el Nombre el Señor con toda Devoción. (10)
El Señor salva el Universo entero y todas sus partes.
Él, es Sublime, Insondable, Infinito y Sin Ataduras; sobre quien sea que Él posa Su Misericordia,
ese ser también Lo contempla. (11)
El Señor rompe nuestras ataduras y nos une a Su Ser.
Por Su Misericordia, Él nos convierte en Sus Esclavos y en nuestro interior resuena la Melodía Celestial del Equilibrio.
Sí, esta es la Verdadera Tarea que uno realiza. (12)
Oh Dios, en lo más íntimo de mi ser,
creo en Ti, me libero así de mi ego y de la idea del yo y lo mío,
de esa forma Tú eres mi Propietario y el mundo entero resuena con Gloria. (13)
Oh, Victoria sea al Señor, contémplenlo, oh seres humanos.
Sí, ofrezcan su ser en sacrificio a Él, a su Dios Todopoderoso,
pues no hay ningún otro más que Él y sólo Él prevalece en el mundo entero. (14)
Verdad, Verdad, siempre Verdad es Él, nuestro Dios,
y por la Gracia del Guru, mi mente está siempre imbuida en Él. Oh Dios,
Tus Sirvientes logran sobrevivir sólo si habitan en Ti y se inmergen en Tu Ser, oh Ser Supremo. (15)
El Señor es el Bienamado de Sus Devotos.
Sí, nuestro Maestro es el Dios Emancipador de todo y los deseos de aquél que Lo contemple serán por siempre satisfechos,
pues Dios salva el honor de Sus Devotos. (16-1)
- Guru Arjan Dev Ji, Page : 1071-1072
Maaroo, Solahas, Cinquième Mehl :
Un Dieu Créateur Universel. Par la grâce du vrai gourou :
Il a infusé sa puissance dans la terre.
Il suspend les cieux aux pieds de son commandement.
Il créa le feu et l'enferma dans le bois. Que Dieu protège tout le monde, ô frères et sœurs du destin. ||1||
Il donne de la nourriture à tous les êtres et créatures.
Lui-même est le Créateur tout-puissant, la Cause des causes.
En un instant, Il établit et désétablit ; Il est votre aide et votre soutien. ||2||
Il t'a chéri dans le ventre de ta mère.
À chaque respiration et à chaque bouchée de nourriture, Il est avec vous et prend soin de vous.
Pour toujours et à jamais, méditez sur ce Bien-Aimé ; Grande est sa glorieuse grandeur ! ||3||
Les sultans et les nobles sont réduits en poussière en un instant.
Dieu chérit les pauvres et en fait des dirigeants.
Il est le Destructeur de l'orgueil égoïste, le Soutien de tous. Sa valeur ne peut être estimée. ||4||
Lui seul est honorable, et lui seul est riche,
Dans la demeure dont l'esprit Seigneur Dieu।
Lui seul est ma mère, père, enfant, parent et frère, qui a créé cet univers। । । 5 । ।
Je suis venu pour le sanctuaire de Dieu, et donc je ne crains rien।
Dans le sangat saadh, la société des saints, je suis sûr d'être sauvé।
Celui qui adore le créateur dans la pensée, parole et en acte, ne peut être puni। । । 6 । ।
Celui dont l'esprit et le corps sont imprégnés avec le Seigneur, le trésor de vertu,
Ne pas errer dans la naissance, la mort et la réincarnation।
La douleur disparaît et la paix l'emporte, quand on est convaincu et satisfait। । । 7 । ।
Mon maître et seigneur est mon meilleur ami।
Le centre-connaisseur, le chercheur du cœur, est en tous lieux et espaces intermédiaires।
Méditer, méditer, en souvenir du seigneur transcendante parfait, je suis débarrassé de toutes les angoisses et les calculs। । । 8 । ।
Celui qui a le nom du Seigneur a des centaines de milliers et des millions de bras।
La richesse de la kirtan du seigneur de louanges est avec lui।
Dans sa miséricorde, Dieu m'a béni avec l'épée de la sagesse spirituelle, j'ai attaqué et tué les démons। । । 9 । ।
Chant le chant du Seigneur, le chant des chants।
Soyez un gagnant du jeu de la vie et sont à respecter dans votre vraie maison।
Vous ne verrez pas les 8,4 millions de types de l'enfer; chanter ses louanges et gloire sont saturés avec un dévouement attentif । । 10 । ।
Il est le sauveur de l'univers et des galaxies।
Il est noble, insondable, inaccessible et infinie।
Cela étant humble, à qui Dieu accorde sa grâce, médite sur lui। । । 11 । ।
Dieu a brisé mes liens, et moi revendiquée comme sienne।
Dans sa miséricorde, il m'a fait l'esclave de sa maison।
Le non frappé son céleste résonne et vibre en cours, quand on accomplit des actes d'un véritable service। । । 12 । ।
Ô dieu, j'ai foi en vous inscrit dans mon esprit।
Mon intelligence égoïste a été chassé।
Dieu m'a fait la sienne, et maintenant j'ai une réputation glorieuse dans ce monde। । । 13 । ।
Proclamez sa glorieuse victoire, et de méditer sur le Seigneur de l'univers।
Je suis un sacrifice, un sacrifice à mon dieu seigneur।
Je ne vois pas d'autres que lui। Le Seigneur règne dans le monde entier। । । 14 । ।
Vrai, vrai, vrai, c'est Dieu।
Par la grâce du gourou, mon esprit est à l'écoute de lui pour toujours।
Vos humbles serviteurs vivre par la méditation, la méditation, en souvenir de vous, la fusion en vous, o un créateur universel। । । 15 । ।
Le bon Dieu est le bien-aimé de ses fidèles humble।
Mon seigneur et maître est le sauveur de tous।
Méditer en mémoire sur le naam, le nom du Seigneur, tous les désirs sont comblés। Il a sauvé l'honneur de Nanak serviteur। । । 16 । । 1 । ।
- Guru Arjan Dev Ji, Page : 1071-1072
Maaroo, Solahas, Fünfter Mehl:
Ein universeller Schöpfergott. Durch die Gnade des wahren Gurus:
Er hat der Erde seine Kraft eingehaucht.
Er lässt die Himmel an den Füßen Seines Befehls aufhängen.
Er schuf das Feuer und schloss es in Holz ein. Dieser Gott beschützt alle, oh Geschwister des Schicksals. ||1||
Er gibt allen Wesen und Geschöpfen Nahrung.
Er selbst ist der allmächtige Schöpfer, die Ursache aller Ursachen.
In einem Augenblick errichtet und zerstört er. Er ist deine Hilfe und Unterstützung. ||2||
Er hat dich im Mutterleib geschätzt.
Mit jedem Atemzug und jedem Bissen Nahrung ist er bei Ihnen und kümmert sich um Sie.
Meditiere für immer und ewig über diesen Geliebten. Groß ist seine glorreiche Größe! ||3||
Die Sultane und Adligen werden im Nu zu Staub zerfallen.
Gott kümmert sich um die Armen und macht sie zu Herrschern.
Er ist der Zerstörer des egoistischen Stolzes, die Stütze aller. Sein Wert kann nicht geschätzt werden. ||4||
Er allein ist ehrenhaft, und er allein ist reich,
in deren Geist der Herrgott wohnt.
Er allein ist meine Mutter, mein Vater, mein Kind, mein Verwandter und mein Geschwister, der dieses Universum erschaffen hat. ||5||
Ich bin in Gottes Heiligtum gekommen und deshalb fürchte ich nichts.
In der Saadh Sangat, der Gemeinschaft der Heiligen, bin ich sicher, dass ich gerettet werde.
Wer den Schöpfer in Gedanken, Worten und Taten verehrt, wird niemals bestraft. ||6||
Jemand, dessen Geist und Körper vom Herrn durchdrungen sind, dem Schatz der Tugend,
wandert nicht in Geburt, Tod und Reinkarnation.
Der Schmerz verschwindet und Frieden herrscht, wenn man zufrieden und erfüllt ist. ||7||
Mein Herr und Meister ist mein bester Freund.
Der innere Wissende, der Erforscher der Herzen, ist an allen Orten und in allen Zwischenräumen.
Indem ich meditiere, in Erinnerung an den vollkommenen, transzendenten Herrn meditiere, bin ich von allen Ängsten und Berechnungen befreit. ||8||
Wer den Namen des Herrn trägt, hat Hunderttausende und Millionen Arme.
Der Reichtum des Kirtan des Lobpreises des Herrn ist bei ihm.
In seiner Gnade hat Gott mich mit dem Schwert der spirituellen Weisheit gesegnet; ich habe die Dämonen angegriffen und getötet. ||9||
Singen Sie den Gesang des Herrn, den Gesang der Gesänge.
Seien Sie ein Gewinner im Spiel des Lebens und finden Sie Ihren wahren Wohnsitz.
Du wirst die 8,4 Millionen Arten der Hölle nicht sehen; singe Seine glorreichen Lobpreisungen und bleibe erfüllt von liebevoller Hingabe||10||
Er ist der Retter der Welten und Galaxien.
Er ist erhaben, unergründlich, unerreichbar und unendlich.
Dieses bescheidene Wesen, dem Gott seine Gnade gewährt, meditiert über Ihn. ||11||
Gott hat meine Fesseln zerbrochen und mich als sein Eigentum beansprucht.
In seiner Barmherzigkeit hat er mich zum Sklaven seines Hauses gemacht.
Der unangeschlagene himmlische Tonstrom erklingt und vibriert, wenn man Handlungen wahren Dienstes verrichtet. ||12||
O Gott, ich habe den Glauben an Dich tief in meinem Geist verankert.
Mein egoistischer Intellekt wurde vertrieben.
Gott hat mich zu seinem Eigentum gemacht und nun genieße ich einen glorreichen Ruf in dieser Welt. ||13||
Verkünden Sie seinen glorreichen Sieg und meditieren Sie über den Herrn des Universums.
Ich bin ein Opfer, ein Opfer für meinen Herrn Gott.
Ich sehe keinen anderen außer Ihm. Der Eine Herr durchdringt die ganze Welt. ||14||
Wahr, wahr, wahr ist Gott.
Durch die Gnade des Gurus ist mein Geist für immer auf ihn eingestimmt.
Deine demütigen Diener leben, indem sie meditieren, in Erinnerung an Dich meditieren und in Dir aufgehen, oh ein universeller Schöpfer. ||15||
Der liebe Herr ist der Geliebte seiner demütigen Anhänger.
Mein Herr und Meister ist der Retter von allen.
Durch die Meditation im Gedenken an Naam, den Namen des Herrn, werden alle Wünsche erfüllt. Er hat die Ehre des Dieners Nanak gerettet. ||16||1||
- Guru Arjan Dev Ji, Page : 1071-1072
Maaroo, Solahas, Quinto Mehl:
Um Deus Criador Universal. Pela Graça do Verdadeiro Guru:
Ele infundiu Seu poder na terra.
Ele suspende os céus aos pés de Seu Comando.
Ele criou o fogo e o trancou na madeira. Que Deus proteja a todos, ó Irmãos do Destino. ||1||
Ele dá alimento a todos os seres e criaturas.
Ele mesmo é o Criador todo-poderoso, a Causa das causas.
Num instante, Ele estabelece e desestabiliza; Ele é sua ajuda e apoio. ||2||
Ele cuidou de você no ventre de sua mãe.
A cada respiração e pedaço de comida, Ele está com você e cuida de você.
Para todo o sempre, medite nesse Amado; Grande é a Sua gloriosa grandeza! ||3||
Os sultões e nobres são reduzidos a pó num instante.
Deus cuida dos pobres e os transforma em governantes.
Ele é o Destruidor do orgulho egoísta, o Apoio de todos. Seu valor não pode ser estimado. ||4||
Só ele é honrado e só ele é rico,
em cuja mente o Senhor Deus habita.
Somente ele é minha mãe, pai, filho, parente e irmão, que criou este Universo. ||5||
Vim ao Santuário de Deus e por isso não temo nada.
No Saadh Sangat, a Companhia do Santo, tenho certeza de ser salvo.
Aquele que adora o Criador em pensamento, palavra e ação nunca será punido. ||6||
Aquele cuja mente e corpo estão permeados pelo Senhor, o tesouro da virtude,
não vagueia em nascimento, morte e reencarnação.
A dor desaparece e a paz prevalece, quando alguém está satisfeito e realizado. ||7||
Meu Senhor e Mestre é meu melhor amigo.
O Conhecedor Interior, o Buscador dos corações, está em todos os lugares e interespaços.
Meditando, meditando em memória do Senhor Transcendente Perfeito, estou livre de todas as ansiedades e cálculos. ||8||
Aquele que tem o Nome do Senhor possui centenas de milhares e milhões de armas.
A riqueza do Kirtan dos Louvores do Senhor está com ele.
Em Sua Misericórdia, Deus me abençoou com a espada da sabedoria espiritual; Eu ataquei e matei os demônios. ||9||
Cante o Cântico do Senhor, o Cântico dos Cânticos.
Seja um vencedor do jogo da vida e venha morar em seu verdadeiro lar.
Você não verá os 8,4 milhões de tipos de inferno; cante Seus Gloriosos Louvores e permaneça saturado de devoção amorosa||10||
Ele é o Salvador dos mundos e das galáxias.
Ele é elevado, insondável, inacessível e infinito.
Aquele ser humilde, a quem Deus concede Sua Graça, medita Nele. ||11||
Deus quebrou meus laços e me reivindicou como Seu.
Em Sua Misericórdia, Ele me fez escravo de Sua casa.
A corrente sonora celestial não atingida ressoa e vibra quando alguém realiza atos de verdadeiro serviço. ||12||
Ó Deus, eu consagrei a fé em Ti em minha mente.
Meu intelecto egoísta foi expulso.
Deus me tornou Seu e agora tenho uma reputação gloriosa neste mundo. ||13||
Proclame Sua Gloriosa Vitória e medite no Senhor do Universo.
Eu sou um sacrifício, um sacrifício ao meu Senhor Deus.
Não vejo nenhum outro exceto Ele. O Único Senhor permeia o mundo inteiro. ||14||
Verdadeiro, Verdadeiro, Verdadeiro é Deus.
Pela Graça do Guru, minha mente está sintonizada com Ele para sempre.
Seus humildes servos vivem meditando, meditando em lembrança de Você, fundindo-se em Você, ó Criador Universal. ||15||
O Querido Senhor é o Amado de Seus humildes devotos.
Meu Senhor e Mestre é o Salvador de todos.
Meditando em memória do Naam, o Nome do Senhor, todos os desejos são realizados. Ele salvou a honra do servo Nanak. ||16||1||
- ਗੁਰੂ ਅਰਜਨ ਦੇਵ ਜੀ, आंग : 1071-1072
मारू, सोलहा, पांचवा मेहल:
एक सर्वव्यापक सृष्टिकर्ता ईश्वर। सच्चे गुरु की कृपा से:
उसने अपनी शक्ति पृथ्वी में भर दी।
वह अपने आदेश के चरणों पर आकाश को लटका देता है।
उसने आग बनाई और उसे लकड़ी में बंद कर दिया। हे भाग्य के भाई-बहनों, वह ईश्वर सबकी रक्षा करता है। ||१||
वह सभी प्राणियों और जीवधारियों को पोषण देता है।
वह स्वयं सर्वशक्तिमान सृष्टिकर्ता तथा कारणों का कारण है।
वह क्षण भर में स्थापित और अस्त कर देता है; वही तेरा सहायक और सहारा है। ||२||
उसने तुम्हें तुम्हारी माँ के गर्भ में पाला था।
हर सांस और भोजन के हर निवाले के साथ, वह आपके साथ है, और आपकी देखभाल करता है।
सदा-सदा उस प्रियतम का ध्यान करो; उसकी महिमा महान है! ||३||
सुल्तान और सरदार एक क्षण में धूल में मिल जाते हैं।
परमेश्वर गरीबों का ख्याल रखता है और उन्हें शासक बनाता है।
वे अहंकार का नाश करने वाले हैं, सबके आधार हैं। उनका मूल्य आँका नहीं जा सकता। ||४||
वही एकमात्र सम्माननीय है, और वही एकमात्र धनवान है,
जिसके मन में प्रभु परमेश्वर वास करता है।
वही मेरे माता, पिता, पुत्र, संबंधी और भाई हैं, जिन्होंने इस ब्रह्माण्ड का निर्माण किया है। ||५||
मैं परमेश्वर के पवित्रस्थान में आया हूँ, इसलिए मुझे किसी बात का भय नहीं है।
साध संगत में, पवित्र लोगों की संगत में, मुझे अवश्य ही उद्धार मिलेगा।
जो मनुष्य मन, वचन और कर्म से सृष्टिकर्ता की आराधना करता है, उसे कभी दण्ड नहीं मिलता। ||६||
जिसका मन और शरीर सद्गुणों के भण्डार भगवान से ओतप्रोत है,
वह जन्म, मृत्यु और पुनर्जन्म में नहीं भटकता।
जब व्यक्ति संतुष्ट और तृप्त हो जाता है, तो दुख मिट जाता है और शांति स्थापित होती है। ||७||
मेरे भगवान और गुरु मेरे सबसे अच्छे दोस्त हैं।
अन्तर्यामी, हृदयों का अन्वेषक, सभी स्थानों और अन्तरालों में विद्यमान है।
पूर्ण परात्पर प्रभु का ध्यान, स्मरण करते हुए मैं समस्त चिंताओं और गणनाओं से मुक्त हो गया हूँ। ||८||
जिसके पास भगवान का नाम है, उसके पास लाखों और लाखों भुजाएँ हैं।
भगवान के गुणगान के कीर्तन का धन उसके पास है।
अपनी दया से, भगवान ने मुझे आध्यात्मिक ज्ञान की तलवार से आशीर्वाद दिया है; मैंने राक्षसों पर हमला किया और उन्हें मार डाला। ||९||
प्रभु का जप करो, जपों का जप करो।
जीवन के खेल में विजेता बनो और अपने सच्चे घर में निवास करो।
तू चौरासी लाख प्रकार के नरकों को नहीं देखेगा; उसकी महिमामय स्तुति गा और प्रेममय भक्ति से परिपूर्ण रह ||१०||
वह संसारों और आकाशगंगाओं का उद्धारकर्ता है।
वह महान्, अथाह, अप्राप्य और अनंत है।
वह दीन प्राणी, जिस पर भगवान कृपा करते हैं, उनका ध्यान करता है। ||११||
भगवान ने मेरे बंधन तोड़ दिए हैं, और मुझे अपना बना लिया है।
अपनी दया से उसने मुझे अपने घर का दास बना लिया है।
जब कोई सच्ची सेवा का कार्य करता है, तो अप्रभावित आकाशीय ध्वनि प्रवाह प्रतिध्वनित और कंपनित होता है। ||१२||
हे ईश्वर, मैंने अपने मन में आप पर विश्वास स्थापित कर लिया है।
मेरी अहंकारी बुद्धि को बाहर निकाल दिया गया है।
भगवान ने मुझे अपना बना लिया है, और अब इस दुनिया में मेरी एक शानदार प्रतिष्ठा है। ||१३||
उसकी शानदार विजय का बखान करें और ब्रह्मांड के भगवान का ध्यान करें।
मैं एक बलिदान हूँ, अपने प्रभु परमेश्वर के लिए एक बलिदान।
मैं उसके अलावा किसी अन्य को नहीं देखता। वह एक ही प्रभु सम्पूर्ण जगत में व्याप्त है। ||१४||
सत्य है, सत्य है, सत्य है ईश्वर।
गुरु की कृपा से मेरा मन सदैव उनके प्रति समर्पित रहता है।
हे एक विश्व-सृष्टिकर्ता, आपके विनम्र सेवक आपका ध्यान करते हुए, आपका स्मरण करते हुए, आप में लीन होकर जीवन जीते हैं। ||१५||
प्रिय भगवान् अपने विनम्र भक्तों के प्रिय हैं।
मेरा प्रभु और स्वामी सभी का उद्धारकर्ता है।
नाम स्मरण करने से सब मनोकामनाएं पूर्ण होती हैं। उसने दास नानक की लाज बचाई है। ||१६||१||