ਹੁਮਕਨਾਮਾ/HUKAMNAMA


ਬਸੰਤੁ ਮਹਲਾ ੧ ਇਕ ਤੁਕੀਆ ॥
ਮਤੁ ਭਸਮ ਅੰਧੂਲੇ ਗਰਬਿ ਜਾਹਿ ॥
ਇਨ ਬਿਧਿ ਨਾਗੇ ਜੋਗੁ ਨਾਹਿ ॥੧॥
ਮੂੜੑੇ ਕਾਹੇ ਬਿਸਾਰਿਓ ਤੈ ਰਾਮ ਨਾਮ ॥
ਅੰਤ ਕਾਲਿ ਤੇਰੈ ਆਵੈ ਕਾਮ ॥੧॥ ਰਹਾਉ ॥
ਗੁਰ ਪੂਛਿ ਤੁਮ ਕਰਹੁ ਬੀਚਾਰੁ ॥
ਜਹ ਦੇਖਉ ਤਹ ਸਾਰਿਗਪਾਣਿ ॥੨॥
ਕਿਆ ਹਉ ਆਖਾ ਜਾਂ ਕਛੂ ਨਾਹਿ ॥
ਜਾਤਿ ਪਤਿ ਸਭ ਤੇਰੈ ਨਾਇ ॥੩॥
ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ ॥
ਚਲਤੀ ਬਾਰ ਤੇਰੋ ਕਛੂ ਨਾਹਿ ॥੪॥
ਪੰਚ ਮਾਰਿ ਚਿਤੁ ਰਖਹੁ ਥਾਇ ॥
ਜੋਗ ਜੁਗਤਿ ਕੀ ਇਹੈ ਪਾਂਇ ॥੫॥
ਹਉਮੈ ਪੈਖੜੁ ਤੇਰੇ ਮਨੈ ਮਾਹਿ ॥
ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ ॥੬॥
ਮਤ ਹਰਿ ਵਿਸਰਿਐ ਜਮ ਵਸਿ ਪਾਹਿ ॥
ਅੰਤ ਕਾਲਿ ਮੂੜੇ ਚੋਟ ਖਾਹਿ ॥੭॥
ਗੁਰਸਬਦੁ ਬੀਚਾਰਹਿ ਆਪੁ ਜਾਇ ॥
ਸਾਚ ਜੋਗੁ ਮਨਿ ਵਸੈ ਆਇ ॥੮॥
ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥
ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥
ਗੁਣ ਨਾਨਕੁ ਬੋਲੈ ਭਲੀ ਬਾਣਿ ॥
ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥

basant mahalaa 1 ik tukeea |
mat bhasam andhoole garab jaeh |
ein bidh naage jog naeh |1|
moorrae kaahe bisaario tai raam naam |
ant kaal terai aavai kaam |1| rahaau |
gur poochh tum karahu beechaar |
jah dekhau tah saarigapaan |2|
kiaa hau aakhaa jaan kachhoo naeh |
jaat pat sabh terai naae |3|
kaahe maal darab dekh garab jaeh |
chalatee baar tero kachhoo naeh |4|
panch maar chit rakhahu thaae |
jog jugat kee ihai paane |5|
haumai paikharr tere manai maeh |
har na cheteh moorre mukat jaeh |6|
mat har visariaai jam vas paeh |
ant kaal moorre chott khaeh |7|
gurasabad beechaareh aap jaae |
saach jog man vasai aae |8|
jin jeeo pindd ditaa tis cheteh naeh |
marree masaanee moorre jog naeh |9|
gun naanak bolai bhalee baan |
tum hohu sujaakhe lehu pachhaan |10|5|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਨਾਨਕ ਦੇਵ ਜੀ, ਅੰਗ : 1189-1190

 
ਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ) 
ਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ॥੧॥ 
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ? 
ਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ ॥੧॥ ਰਹਾਉ ॥ 
ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ)। 
ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ ॥੨॥ 
ਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ) 
ਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ ॥੩॥ 
(ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ। ਇਹ ਭੁੱਲ ਹੈ। ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ। ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ। 
ਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ ॥੪॥ 
ਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ। 
ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ॥੫॥ 
ਹੇ ਮੂਰਖ! (ਜੇ ਤੂੰ ਤਿਆਗੀ ਹੈਂ ਤਾਂ ਤਿਆਗ ਦਾ, ਤੇ, ਜੇ ਤੂੰ ਗ੍ਰਿਹਸਤੀ ਹੈ ਤਾਂ ਧਨ ਮਾਲ ਦਾ ਤੈਨੂੰ ਮਾਣ ਹੈ, ਇਹ) ਹਉਮੈ ਤੇਰੇ ਮਨ ਵਿਚ ਹੈ ਜੋ ਤੇਰੇ ਮਨ ਨੂੰ ਅਟਕਾਈ ਬੈਠੀ ਹੈ ਜਿਵੇਂ ਪਸ਼ੂ ਦੀ ਪਿਛਲੀ ਲੱਤ ਨਾਲ ਬੱਧਾ ਹੋਇਆ ਢੰਗਾ ਉਸ ਨੂੰ ਦੌੜਨ ਨਹੀਂ ਦੇਂਦਾ। 
ਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ। ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ ॥੬॥ 
(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ, 
ਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ ॥੭॥ 
ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ। 
(ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ ॥੮॥ 
ਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ, 
(ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ ॥੯॥ 
ਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ। 
(ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ) ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ ॥੧੦॥੫॥ 

Explanation

- Guru Nanak Dev Ji, Page : 1189-1190

Basant, First Mehl, Ik-Tukee: 
Do not make such a show of rubbing ashes on your body. 
O naked Yogi, this is not the way of Yoga! ||1|| 
You fool! How can you have forgotten the Lord's Name? 
At the very last moment, it and it alone shall be of any use to you. ||1||Pause|| 
Consult the Guru, reflect and think it over. 
Wherever I look, I see the Lord of the World. ||2|| 
What can I say? I am nothing. 
All my status and honor are in Your Name. ||3|| 
Why do you take such pride in gazing upon your property and wealth? 
When you must leave, nothing shall go along with you. ||4|| 
So subdue the five thieves, and hold your consciousness in its place. 
This is the basis of the way of Yoga. ||5|| 
Your mind is tied with the rope of egotism. 
You do not even think of the Lord - you fool! He alone shall liberate you. ||6|| 
If you forget the Lord, you will fall into the clutches of the Messenger of Death. 
At that very last moment, you fool, you shall be beaten. ||7|| 
Contemplate the Word of the Guru's Shabad, and be rid of your ego. 
True Yoga shall come to dwell in your mind. ||8|| 
He blessed you with body and soul, but you do not even think of Him. 
You fool! Visiting graves and cremation grounds is not Yoga. ||9|| 
Nanak chants the sublime, glorious Bani of the Word. 
Understand it, and appreciate it. ||10||5|| 

Explicación

- Guru Nanak Dev Ji, Página : 1189-1190

Basant Mejl Guru Nanak, Primer Canal Divino, Ik-Tukas. 
Oh Yogui, deja de untar cenizas en tu cuerpo, pues de esta manera, 
oh Yogui desnudo, uno no logra la Verdadera Unión con Dios. (1) 
¿Por qué te has olvidado del Naam, el Nombre del Señor, oh tonto? 
Sólo el Nombre te brinda compañía en el más allá. (1-Pausa) 
Escucha la Sabiduría del Guru, medita en Ella y entonces lo que sea que veas, 
ahí verás al Señor de la Tierra. (2) 
¿Qué puedo decirte, Oh Dios, excepto que nada me pertenece 
y mi casta y mi honor se dan sólo a través de Tu Nombre. (3) 
¿Por qué alguien se puede enorgullecer de sus posesiones y riqueza, 
cuando nada se va con uno al final? (4) 
Calma tus pasiones, oh ser humano y conserva la mente en su centro, 
pues sólo así se obtiene el Estado de Yoga. (5) 
Tu mente está atada a las cadenas del ego negativo 
y uno no alaba a Dios para que sean quitadas. (6) 
No dejes a Dios aunque seas entregado a las manos de Yama, el mensajero de la muerte, 
o enfrentarás las consecuencias de tus acciones, oh tonto. (7) P 
Si meditas en la Palabra del Shabd del Guru, haciendo a un lado tu ego, 
entonces el Misterio de la Verdadera Yoga se mostrará ante ti. (8) 
¿Por qué hacerlo a un lado, a Él, Quien te ha bendecido con un cuerpo humano y un Alma? 
Oh tonto, la Yoga no es practicada en los crematorios, ni en las tumbas. (9) 
Nanak pronuncia Su Discurso íntegro para tu Bien, 
abre entonces el ojo de tu mente y conoce tu ser. (10-5) 

Explication

- Guru Nanak Dev Ji, Page : 1189-1190

Basant, mehl abord, ik-tukee: 
Ne pas faire un tel spectacle de frottement de la cendre sur votre corps। 
O yogi nu, ce n'est pas la voie du yoga! । । 1 । । 
Espèce d'imbécile ! Comment peux-tu avoir oublié le Nom du Seigneur ? 
Au dernier moment, elle et elle seule doit être d'aucune utilité pour vous। । । 1 । । pause । । 
Consulter le gourou, de réfléchir et de réfléchir। 
Partout où je regarde, je vois le seigneur du monde। । । 2 । । 
Qu'est-ce que je peux dire? Je ne suis rien। 
Tous mes statut et l'honneur sont à votre nom। । । 3 । । 
Pourquoi prenez-vous tant de fierté à contempler lors de votre propriété et de richesse? 
Lorsque vous devez partir, rien ne vous accompagner। । । 4 । । 
Ainsi, soumettre les cinq voleurs, et maintenez votre conscience à sa place। 
C'est la base du mode de yoga। । । 5 । । 
Votre esprit est lié avec la corde de l'égoïsme। 
Vous ne pensez même pas du seigneur - vous tromper! Lui seul doit vous libérer। । । 6 । । 
Si vous oubliez le seigneur, vous allez tomber dans les griffes du messager de la mort। 
A ce dernier moment, vous tromper, vous serez battus। । । 7 । । 
Contempler la Parole de Shabad du gourou, et de se débarrasser de votre ego। 
True yoga est venu habiter dans votre esprit। । । 8 । । 
Il vous a bénis avec le corps et l'âme, mais vous ne pensez même pas de lui। 
Tu es fou! La visite des tombes et des lieux de crémation n'est pas du yoga। । । 9 । । 
Nanak chants du sublime, bani glorieuse du mot। 
Comprendre, et l'apprécier। । । 10 । । 5 । । 

Erläuterung

- Guru Nanak Dev Ji, Page : 1189-1190

Basant, First Mehl, Ik-Tukee: 
Machen Sie kein solches Theater daraus, Ihren Körper mit Asche einzureiben. 
O nackter Yogi, dies ist nicht der Weg des Yoga! ||1|| 
Du Narr! Wie konntest du den Namen des Herrn vergessen? 
Im allerletzten Moment wird es und nur es dir von Nutzen sein. ||1||Pause|| 
Konsultieren Sie den Guru, denken Sie nach und denken Sie darüber nach. 
Wohin ich auch blicke, sehe ich den Herrn der Welt. ||2|| 
Was soll ich sagen? Ich bin nichts. 
Mein ganzer Status und meine ganze Ehre liegen in Deinem Namen. ||3|| 
Warum sind Sie so stolz auf Ihr Eigentum und Ihren Reichtum? 
Wenn du gehen musst, wird nichts mit dir gehen. ||4|| 
Bezwingen Sie also die fünf Diebe und halten Sie Ihr Bewusstsein in Schach. 
Dies ist die Grundlage des Yoga-Weges. ||5|| 
Ihr Geist ist mit dem Seil des Egoismus gefesselt. 
Du denkst nicht einmal an den Herrn, du Narr! Er allein wird dich befreien. ||6|| 
Wenn Sie den Herrn vergessen, geraten Sie in die Fänge des Todesboten. 
Im allerletzten Moment wirst du geschlagen, du Narr. ||7|| 
Denken Sie über die Worte des Shabad des Gurus nach und werden Sie Ihr Ego los. 
Wahres Yoga wird in deinem Geist Einzug halten. ||8|| 
Er hat dich mit Leib und Seele gesegnet, aber du denkst nicht einmal an ihn. 
Du Narr! Das Besuchen von Gräbern und Einäscherungsstätten ist kein Yoga. ||9|| 
Nanak singt das erhabene, glorreiche Bani des Wortes. 
Verstehen Sie es und schätzen Sie es. ||10||5|| 

Explicação

- Guru Nanak Dev Ji, Page : 1189-1190

Basant, Primeiro Mehl, Ik-Tukee: 
Não faça tanta ostentação esfregando cinzas em seu corpo. 
Ó Yogi nu, este não é o caminho do Yoga! ||1|| 
Seu idiota! Como você pode ter esquecido o Nome do Senhor? 
No último momento, isso e somente ele será de alguma utilidade para você. ||1||Pausa|| 
Consulte o Guru, reflita e pense sobre isso. 
Para onde quer que eu olhe, vejo o Senhor do Mundo. ||2|| 
O que posso dizer? Eu não sou nada. 
Todo o meu status e honra estão em Seu Nome. ||3|| 
Por que você se orgulha tanto de contemplar suas propriedades e riquezas? 
Quando você tiver que partir, nada irá junto com você. ||4|| 
Então subjugue os cinco ladrões e mantenha sua consciência em seu lugar. 
Esta é a base do caminho do Yoga. ||5|| 
Sua mente está amarrada com a corda do egoísmo. 
Você nem pensa no Senhor - seu tolo! Somente ele deverá libertar você. ||6|| 
Se você esquecer o Senhor, cairá nas garras do Mensageiro da Morte. 
Nesse último momento, seu tolo, você será derrotado. ||7|| 
Contemple a Palavra do Shabad do Guru e livre-se do seu ego. 
O verdadeiro Yoga habitará em sua mente. ||8|| 
Ele abençoou você de corpo e alma, mas você nem pensa Nele. 
Seu idiota! Visitar túmulos e locais de cremação não é Yoga. ||9|| 
Nanak canta o sublime e glorioso Bani da Palavra. 
Entenda e aprecie isso. ||10||5|| 

व्याख्या

- ਗੁਰੂ ਨਾਨਕ ਦੇਵ ਜੀ, आंग : 1189-1190

बसंत, प्रथम मेहल, इक-तुकी: 
अपने शरीर पर राख मलने का ऐसा दिखावा मत करो। 
हे नग्न योगी, यह योग का मार्ग नहीं है! ||१|| 
अरे मूर्ख! तू भगवान का नाम कैसे भूल गया? 
अंतिम क्षण में केवल यही आपके काम आएगा। ||1||विराम|| 
गुरु से परामर्श करें, चिंतन करें और इस पर विचार करें। 
जहाँ भी देखता हूँ, मुझे जगत का स्वामी ही दिखाई देता है। ||२|| 
मैं क्या कह सकता हूँ? मैं तो कुछ भी नहीं हूँ। 
मेरा सारा पद और सम्मान तेरे नाम में है। ||३|| 
अपनी सम्पत्ति और धन को देखकर तुम्हें इतना गर्व क्यों होता है? 
जब तुम्हें जाना ही होगा, कुछ भी तुम्हारे साथ नहीं जायेगा। ||४|| 
इसलिए पांचों चोरों को वश में करो और अपनी चेतना को उसके स्थान पर रखो। 
यही योग मार्ग का आधार है। ||५|| 
तुम्हारा मन अहंकार की रस्सी से बंधा हुआ है। 
हे मूर्ख! तू भगवान् का स्मरण भी नहीं करता! वही तुझे मुक्ति प्रदान करेंगे। ||६|| 
यदि तुम भगवान को भूल जाओगे तो मृत्यु के दूत के चंगुल में फँस जाओगे। 
हे मूर्ख, उसी अंतिम क्षण में तुझे पीटा जाएगा। ||७|| 
गुरु के शब्द का चिंतन करो और अपने अहंकार से छुटकारा पाओ। 
सच्चा योग तुम्हारे मन में वास करेगा ||८|| 
उसने तुम्हें शरीर और आत्मा से आशीर्वाद दिया, लेकिन तुम उसके बारे में सोचते भी नहीं। 
अरे मूर्ख! कब्रों और श्मशानों में जाना योग नहीं है। ||९|| 
नानक शब्द की उदात्त, गौरवशाली बानी का जाप करते हैं। 
इसे समझें, और इसकी सराहना करें। ||१०||५||