ਮਾਰੂ ਮਹਲਾ ੧ ॥
ਹਰਿ ਸਾ ਮੀਤੁ ਨਾਹੀ ਮੈ ਕੋਈ ॥
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥
ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥
ਗੁਰੁ ਸਰਵਰੁ ਹਮ ਹੰਸ ਪਿਆਰੇ ॥
ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥
ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥
ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥
ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥
ਓਹੁ ਆਦਿ ਜੁਗਾਦੀ ਰਾਮ ਸਨੇਹੀ ॥
ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥
ਸਤਿਗੁਰੁ ਦਾਤਾ ਮੁਕਤਿ ਕਰਾਏ ॥
ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥
ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥
ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥
ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥
ਪਉਣ ਪਾਣੀ ਬੈਸੰਤਰੁ ਗਾਜੈ ॥
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥
ਨਾਮੁ ਵਿਸਾਰਿ ਦੋਖ ਦੁਖ ਸਹੀਐ ॥
ਹੁਕਮੁ ਭਇਆ ਚਲਣਾ ਕਿਉ ਰਹੀਐ ॥
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥
ਚਉਰਾਸੀਹ ਨਰਕ ਸਾਕਤੁ ਭੋਗਾਈਐ ॥
ਜੈਸਾ ਕੀਚੈ ਤੈਸੋ ਪਾਈਐ ॥
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
ਖੰਡੇ ਧਾਰ ਗਲੀ ਅਤਿ ਭੀੜੀ ॥
ਲੇਖਾ ਲੀਜੈ ਤਿਲ ਜਿਉ ਪੀੜੀ ॥
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥
ਮੀਤ ਸਖੇ ਕੇਤੇ ਜਗ ਮਾਹੀ ॥
ਬਿਨੁ ਗੁਰ ਪਰਮੇਸਰ ਕੋਈ ਨਾਹੀ ॥
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥
ਕੂੜੁ ਛੋਡਿ ਸਾਚੇ ਕਉ ਧਾਵਹੁ ॥
ਜੋ ਇਛਹੁ ਸੋਈ ਫਲੁ ਪਾਵਹੁ ॥
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥
ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥
ਦਰਸਨੁ ਪਾਵਹੁ ਸਹਜਿ ਮਹਲਹੁ ॥
ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥
ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥
ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥
ਨਾਰਦ ਸਾਰਦ ਸੇਵਕ ਤੇਰੇ ॥
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
ਇਕਿ ਦਰਿ ਸੇਵਹਿ ਦਰਦੁ ਵਞਾਏ ॥
ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥
ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥
ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥
ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥
ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥
maaroo mahalaa 1 |
har saa meet naahee mai koee |
jin tan man deea surat samoee |
sarab jeea pratipaal samaale so antar daanaa beenaa he |1|
gur saravar ham hans piaare |
saagar meh ratan laal bahu saare |
motee maanak heeraa har jas gaavat man tan bheenaa he |2|
har agam agaahu agaadh niraalaa |
har ant na paaeeai gur gopaalaa |
satigur mat taare taaranahaaraa mel le rang leenaa he |3|
satigur baajhahu mukat kinehee |
ohu aad jugaadee raam sanehee |
daragah mukat kare kar kirapaa bakhase avagun keenaa he |4|
satigur daataa mukat karaae |
sabh rog gavaae amrit ras paae |
jam jaagaat naahee kar laagai jis agan bujhee tthar seenaa he |5|
kaaeaa hans preet bahu dhaaree |
ohu jogee purakh oh sundar naaree |
ahinis bhogai choj binodee utth chalatai mataa na keenaa he |6|
srisatt upaae rahe prabh chhaajai |
paun paanee baisantar gaajai |
manooaa ddolai doot sangat mil so paae jo kichh keenaa he |7|
naam visaar dokh dukh saheeai |
hukam bheaa chalanaa kiau raheeai |
narak koop meh gote khaavai jiau jal te baahar meenaa he |8|
chauraaseeh narak saakat bhogaaeeai |
jaisaa keechai taiso paaeeai |
satigur baajhahu mukat na hoee kirat baadhaa gras deenaa he |9|
khandde dhaar galee at bheerree |
lekhaa leejai til jiau peerree |
maat pitaa kalatr sut belee naahee bin har ras mukat na keenaa he |10|
meet sakhe kete jag maahee |
bin gur paramesar koee naahee |
gur kee sevaa mukat paraaein anadin keeratan keenaa he |11|
koorr chhodd saache kau dhaavahu |
jo ichhahu soee fal paavahu |
saach vakhar ke vaapaaree virale lai laahaa saudaa keenaa he |12|
har har naam vakhar lai chalahu |
darasan paavahu sahaj mahalahu |
guramukh khoj laheh jan poore iau samadarasee cheenaa he |13|
prabh beant guramat ko paaveh |
gur kai sabad man kau samajhaaveh |
satigur kee baanee sat sat kar maanahu iau aatam raamai leenaa he |14|
naarad saarad sevak tere |
tribhavan sevak vaddahu vaddere |
sabh teree kudarat too sir sir daataa sabh tero kaaran keenaa he |15|
eik dar seveh darad vayaae |
oe daragah paidhe satiguroo chhaddaae |
haumai bandhan satigur torre chit chanchal chalan na deenaa he |16|
satigur milahu cheenahu bidh saaee |
jit prabh paavahu ganat na kaaee |
haumai maar karahu gur sevaa jan naanak har rang bheenaa he |17|2|8|
- ਗੁਰੂ ਨਾਨਕ ਦੇਵ ਜੀ, ਅੰਗ : 1027-1028
ਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ,
(ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤ ਟਿਕਾ ਦਿੱਤੀ।
(ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ॥੧॥
(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ। (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ)।
(ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ।
(ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪ੍ਰੇਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ ॥੨॥
(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ।
ਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮੱਤ ਦੇ ਕੇ ਪਾਰ ਲੰਘਾ ਲੈਂਦਾ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ ॥੩॥
ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ।
ਉਹ ਪਰਮਾਤਮਾ (ਜੋ ਆਪ ਹੀ ਗੁਰੂ ਮਿਲਾਂਦਾ ਹੈ) ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ।
ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ ॥੪॥
(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ,
ਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ।
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ॥੫॥
???ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
ਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
ਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ ॥੬॥
ਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,
ਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ,
(ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ ॥੭॥
ਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ।
ਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ।
(ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ॥੮॥
ਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ।
(ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ।
ਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ ॥੯॥
(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ)।
ਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ)।
ਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੧੦॥
ਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ),
ਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ।
ਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ। (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ॥੧੧॥
ਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ।
(ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ), ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ।
(ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ। ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ ॥੧੨॥
ਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ,
ਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ ॥੧੩॥
ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮੱਤ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ,
ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ।
ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ॥੧੪॥
ਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ,
ਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ।
ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ। ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ ॥੧੫॥
ਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ।
ਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ।
ਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ ॥੧੬॥
ਤੁਸੀਂ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ,
ਜਿਸ ਦੀ ਸਹਾਇਤਾ ਨਾਲ ਪਰਮਾਤਮਾ ਨੂੰ ਮਿਲ ਸਕੋ, ਤੇ ਕਰਮਾਂ ਦਾ ਲੇਖਾ ਭੀ ਕੋਈ ਨਾਹ ਰਹਿ ਜਾਏ।
ਆਪਣੀ ਹਉਮੈ ਮਾਰ ਕੇ ਗੁਰੂ ਦੀ ਦੱਸੀ ਸੇਵਾ ਕਰੋ। ਹੇ ਦਾਸ ਨਾਨਕ! (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ) ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਜਾਂਦਾ ਹੈ ॥੧੭॥੨॥੮॥
- Guru Nanak Dev Ji, Page : 1027-1028
Maaroo, First Mehl:
I have no other friend like the Lord.
He gave me body and mind, and infused consciousness into my being.
He cherishes and cares for all beings; He is deep within, the wise, all-knowing Lord. ||1||
The Guru is the sacred pool, and I am His beloved swan.
In the ocean, there are so many jewels and rubies.
The Lord's Praises are pearls, gems and diamonds. Singing His Praises, my mind and body are drenched with His Love. ||2||
The Lord is inaccessible, inscrutable, unfathomable and unattached.
The Lord's limits cannot be found; the Guru is the Lord of the World.
Through the Teachings of the True Guru, the Lord carries us across to the other side. He unites in His Union those who are colored by His Love. ||3||
Without the True Guru, how can anyone be liberated?
He has been the Friend of the Lord, from the very beginning of time, and all throughout the ages.
By His Grace, He grants liberation in His Court; He forgives them for their sins. ||4||
The True Guru, the Giver, grants liberation;
all diseases are eradicated, and one is blessed with the Ambrosial Nectar.
Death, the tax collector, does not impose any tax on one whose inner fire has been put out, whose heart is cool and tranquil. ||5||
The body has developed a great love for the soul-swan.
He is a Yogi, and she is a beautiful woman.
Day and night, he enjoys her with delight, and then he arises and departs without consulting her. ||6||
Creating the Universe, God remains diffused throughout it.
In the wind, water and fire, He vibrates and resounds.
The mind wavers, keeping company with evil passions; one obtains the rewards of his own actions. ||7||
Forgetting the Naam, one suffers the misery of his evil ways.
When the order to depart is issued, how can he remain here?
He falls into the pit of hell, and suffers like a fish out of water. ||8||
The faithless cynic has to endure 8.4 million hellish incarnations.
As he acts, so does he suffer.
Without the True Guru, there is no liberation. Bound and gagged by his own actions, he is helpless. ||9||
This path is very narrow, like the sharp edge of a sword.
When his account is read, he shall be crushed like the sesame seed in the mill.
Mother, father, spouse and child - none is anyone's friend in the end. Without the Lord's Love, no one is liberated. ||10||
You may have many friends and companions in the world,
but without the Guru, the Transcendent Lord Incarnate, there is no one at all.
Service to the Guru is the way to liberation. Night and day, sing the Kirtan of the Lord's Praises. ||11||
Abandon falsehood, and pursue the Truth,
and you shall obtain the fruits of your desires.
Very few are those who trade in the merchandise of Truth. Those who deal in it, obtain the true profit. ||12||
Depart with the merchandise of the Name of the Lord, Har, Har,
and you shall intuitively obtain the Blessed Vision of His Darshan, in the Mansion of His Presence.
The Gurmukhs search for Him and find Him; they are the perfect humble beings. In this way, they see Him, who looks upon all alike. ||13||
God is endless; following the Guru's Teachings, some find Him.
Through the Word of the Guru's Shabad, they instruct their minds.
Accept as True, Perfectly True, the Word of the True Guru's Bani. In this way, you shall merge in the Lord, the Supreme Soul. ||14||
Naarad and Saraswati are Your servants.
Your servants are the greatest of the great, throughout the three worlds.
Your creative power permeates all; You are the Great Giver of all. You created the whole creation. ||15||
Some serve at Your Door, and their sufferings are dispelled.
They are robed with honor in the Court of the Lord, and emancipated by the True Guru.
The True Guru breaks the bonds of egotism, and restrains the fickle consciousness. ||16||
Meet the True Guru, and search for the way,
by which you may find God, and not have to answer for your account.
Subdue your egotism, and serve the Guru; O servant Nanak, you shall be drenched with the Lord's Love. ||17||2||8||
- Guru Nanak Dev Ji, Página : 1027-1028
Maru, Mejl Guru Nanak, Primer Canal Divino.
Escucha, no existe un amigo tal como Dios;
Él nos ha bendecido con el cuerpo, la mente y con una conciencia también.
Sí, Él sostiene toda la vida y Él Mismo, el Uno Sabio, habita íntimamente en nuestro interior.(1)
El Guru es el lago de Néctar, nosotros somos los cisnes en la orilla.
Sí, el mar de rubíes y corales, de perlas y diamantes de la Alabanza del Señor,
en el que nuestro cuerpo y nuestra mente están imbuidos.(2)
Insondable, lo más Profundo de lo profundo y Desapegado es nuestro Dios.
Oh, nadie puede encontrar los Límites de nuestro Dios Guru,
que a través de Su Sabiduría nos emancipa y nos une con Su Ser, y fundidos en Él vivimos en Su Amor.(3)
Oh, ¿cómo puede uno encontrar Emancipación sin el Dios Guru,
pues sólo Él es nuestro Amigo desde el principio inmemorial?
Él en Su Corte perdona nuestros errores y en Su Misericordia nos emancipa. (4)
El Guru Verdadero otorga la Liberación, los males son erradicados
y uno es bendecido con el Néctar Ambrosial.
Yama no logra cobrar el impuesto de tal ser, en cuyo corazón el fuego interno ha sido sofocado y sólo se encuentra Frescura y Calma.(5)
El Alma y el cuerpo están inmensamente enamorados uno del otro.
El cuerpo es como una mujer bella, el Alma es desapegada como un Yogui.
Ve, el Alma goza de mil formas, pero después vuela y se va, y mientras se va ni siquiera le consulta a su novia, el cuerpo. (6)
El Señor crea el mundo y lo bendice con Su Sombra.
El cuerpo hecho de aire, agua y fuego, ruge, y enloquecido por el deseo, hace que su mente vacile,
pero ésta sólo recibe, lo que merece por sus acciones. (7)
Haciendo a un lado el Nombre del Señor uno sólo gana sufrir.
Sin la Voluntad del Señor, ¿cómo puede uno parar lo que está haciendo?
Uno se ahoga en el pozo de la oscuridad, sufriendo como el pez sin agua.(8)
El amante de Maya pasa a través de esa oscuridad o por ochenta y cuatro millones de especies,
y así recibe la recompensa de lo que ha hecho.
Sin el Guru Verdadero, uno no es liberado, y atado por sus malas acciones es atrapado por Maya.(9)
Muy estrecho es el pasaje por donde uno tiene que cruzar al más allá,
es como el filo de la navaja, y uno tiene que rendir cuentas, así como la semilla de ajonjolí al molino;
y ni madre, ni padre, ni hijo, ni esposa le sirven a uno de nada, pues sin el Nombre del Señor uno no es Emancipado.(10)
Hay miles de amigos en el mundo,
pero nadie se queda con nosotros así como lo hacen el Guru y Dios.
A través del Servicio del Guru, uno es redimido y canta para siempre las Alabanzas del Señor.(11)
Deja ya tu manera falsa de vivir, oh hombre,
y apégate a la Verdad, así lograrás en ti lo que quieras.
Pero extraordinarios son los que comercian con la Verdad y obtienen esa Utilidad. (12)
Oh ser humano, junta el Capital del Nombre del Señor
y así serás bendecido con la Visión del Señor desde Su Mansión y de forma espontánea.
Sí, los seres que se han perfeccionado buscan a su Dios de esta manera y ven hacia Aquél que mira a todos de igual forma. (13)
Es a través da la Sabiduría del Guru que esa persona extraordinaria encuentra a su Dios Infinito,
sí, uno instruye a su mente a través de la Palabra del Guru,
y si acepta la Verdad de la Palabra, se inmerge en el Todo Prevaleciente Dios.(14)
Oh Dios, Narada y Saraswati también te sirven a Ti,
y lo Alto de lo alto en los tres mundos está sólo para Tu Placer,
oh Dios, todo está en Tu Poder, Tú eres el Dios Bondadoso, Dios de todos, Causa de todo.(15)
Los que Te sirven en Tu Puerta, se liberan de sus aflicciones.
Ellos son investidos en la Corte del Señor y liberados por la Gracia del Guru.
Sí, a través del Guru Verdadero, a ellos les son quitadas sus amarras y las vacilaciones de sus mentes cesan.(16)
Conozcan el Camino, oh seres humanos, a través del cual uno se encuentra con el Guru Verdadero,
así llegan hasta Dios y no tienen que entregar ni una sola cuenta, de esa forma estarán libres de ego,
podrán servir al Guru y podrán imbuirse en el Amor de Dios.(17-2-8)
- Guru Nanak Dev Ji, Page : 1027-1028
Maaroo, premier Mehl :
Je n'ai pas d'autre ami comme le Seigneur.
Il m'a donné corps et esprit et a insufflé la conscience dans mon être.
Il chérit et prend soin de tous les êtres ; Il est au plus profond de nous, le Seigneur sage et omniscient. ||1||
Le Guru est la piscine sacrée et je suis son cygne bien-aimé.
Dans l'océan, il y a tant de joyaux et de rubis.
Les louanges du Seigneur sont des perles, des pierres précieuses et des diamants. En chantant Ses louanges, mon esprit et mon corps sont imprégnés de Son Amour. ||2||
Le Seigneur est inaccessible, impénétrable, insondable et détaché.
Les limites du Seigneur sont introuvables ; le Guru est le Seigneur du Monde.
Grâce aux enseignements du Vrai Guru, le Seigneur nous fait passer de l’autre côté. Il unit dans Son Union ceux qui sont colorés par Son Amour. ||3||
Sans le Vrai Guru, comment peut-on être libéré ?
Il a été l’Ami du Seigneur depuis le tout début des temps et à travers les âges.
Par Sa Grâce, Il accorde la libération dans Sa Cour ; Il leur pardonne leurs péchés. ||4||
Le Vrai Guru, le Donateur, accorde la libération ;
toutes les maladies sont éradiquées et l’on est béni par le nectar ambrosial.
La mort, perceptrice des impôts, n'impose aucun impôt à celui dont le feu intérieur a été éteint, dont le cœur est frais et tranquille. ||5||
Le corps a développé un grand amour pour l’âme-cygne.
C'est un Yogi et c'est une belle femme.
Jour et nuit, il la jouit avec délices, puis il se lève et s'en va sans la consulter. ||6||
En créant l'Univers, Dieu reste diffusé dans tout celui-ci.
Dans le vent, l'eau et le feu, Il vibre et résonne.
L’esprit vacille, tenant compagnie aux mauvaises passions ; on obtient les récompenses de ses propres actions. ||7||
En oubliant le Naam, on souffre de la misère de ses mauvaises voies.
Quand l’ordre de départ est donné, comment peut-il rester ici ?
Il tombe dans le gouffre de l’enfer et souffre comme un poisson hors de l’eau. ||8||
Le cynique infidèle doit endurer 8,4 millions d’incarnations infernales.
En agissant, il souffre également.
Sans le véritable gourou, il n'ya pas de libération। Ligoté et bâillonné par ses propres actions, il est impuissant। । । 9 । ।
Ce sentier est très étroit, comme le tranchant d'une épée।
Lorsque son compte est lu, il doit être écrasé comme la graine de sésame dans le moulin।
Mère, père, conjoint et enfants - none est l'ami de qui que ce soit à la fin। Sans l'amour du Seigneur, personne n'est libéré। । । 10 । ।
Vous pouvez avoir de nombreux amis et compagnons dans le monde,
Mais sans le gourou, le maître transcendant incarné, il n'y a pas du tout।
Service au gourou est la voie de la libération। Nuit et jour, chanter le kirtan du seigneur de louanges। । । 11 । ।
Abandon mensonge, et de poursuivre la vérité,
Et vous devez obtenir les fruits de vos désirs।
Très peu nombreux sont ceux qui font le commerce des marchandises de la vérité। Ceux qui s'occupent de lui, d'obtenir le bénéfice vrai। । । 12 । ।
Départ de la marchandise du nom du seigneur, Har, Har,
Et vous intuitivement obtenir la vision bienheureuse de son darshan, dans le manoir de sa présence।
La recherche gurmukhs pour lui et lui trouver, ce sont les êtres parfaits humble। De cette façon, ils le voient, qui se penche sur tous les mêmes। । । 13 । ।
Dieu est infinie; suivant les enseignements du gourou, certains le trouver।
Grâce à la parole de Shabad du gourou, ils chargent leurs esprits।
Accepter comme vrai, parfaitement vrai, le mot de bani le véritable gourou de। De cette manière, vous fondre dans le Seigneur, l'âme suprême। । । 14 । ।
Naarad et Saraswati sommes tes serviteurs।
Tes serviteurs sont le plus grand des grands, à travers les trois mondes।
Votre puissance créatrice imprègne tous, vous êtes le donneur grand de tous। Vous avez créé toute la création। । । 15 । ।
Certains servent à votre porte, et leurs souffrances sont dissipés।
Ils sont vêtus avec honneur dans la cour du seigneur, et émancipé par le véritable gourou।
Le vrai gourou brise les liens de l'égoïsme, et retient la conscience volage। । । 16 । ।
Rencontrez le véritable gourou, et la recherche de la voie,
Par lesquelles vous pouvez trouver Dieu, et ne pas avoir à répondre de votre compte।
Subdue votre égoïsme, et de servir le gourou; Nanak serviteur o, tu seras trempé de l'amour du Seigneur। । । 17 । । 2 । । 8 । ।
- Guru Nanak Dev Ji, Page : 1027-1028
Maaroo, Erster Mehl:
Ich habe keinen anderen Freund wie den Herrn.
Er gab mir Körper und Geist und flößte meinem Wesen Bewusstsein ein.
Er schätzt und sorgt für alle Wesen. Tief in seinem Inneren ist er der weise, allwissende Herr. ||1||
Der Guru ist der heilige Teich und ich bin sein geliebter Schwan.
Im Ozean gibt es so viele Juwelen und Rubine.
Die Lobpreisungen des Herrn sind Perlen, Edelsteine und Diamanten. Wenn ich seine Lobpreisungen singe, werden mein Geist und mein Körper von seiner Liebe durchtränkt. ||2||
Der Herr ist unerreichbar, unergründlich, unergründlich und ungebunden.
Die Grenzen des Herrn sind nicht zu finden, der Guru ist der Herr der Welt.
Durch die Lehren des Wahren Gurus trägt uns der Herr auf die andere Seite. Er vereint in seiner Union diejenigen, die von seiner Liebe geprägt sind. ||3||
Wie kann jemand ohne den Wahren Guru befreit werden?
Er war der Freund des Herrn vom Anbeginn der Zeit und durch alle Zeitalter hindurch.
Durch seine Gnade gewährt er Befreiung an seinem Hof; er vergibt ihnen ihre Sünden. ||4||
Der Wahre Guru, der Geber, gewährt Befreiung;
Alle Krankheiten werden ausgerottet und man wird mit dem Ambrosischen Nektar gesegnet.
Der Tod, der Zöllner, erhebt keine Steuern von jemandem, dessen inneres Feuer erloschen ist, dessen Herz kühl und ruhig ist. ||5||
Der Körper hat eine große Liebe für den Seelenschwan entwickelt.
Er ist ein Yogi und sie ist eine wunderschöne Frau.
Tag und Nacht erfreut er sich an ihr und dann steht er auf und geht, ohne sie zu fragen. ||6||
Gott erschuf das Universum und ist darin allgegenwärtig.
Im Wind, Wasser und Feuer vibriert und hallt er.
Der Geist schwankt und hält sich an böse Leidenschaften; man erhält die Belohnung für seine eigenen Taten. ||7||
Wenn man Naam vergisst, erleidet man das Elend seiner bösen Taten.
Wie kann er hier bleiben, wenn der Befehl zur Abreise ergeht?
Er fällt in die Hölle und leidet wie ein Fisch auf dem Trockenen. ||8||
Der treulose Zyniker muss 8,4 Millionen Hölleninkarnationen ertragen.
So wie er handelt, so leidet er.
Ohne den Wahren Guru gibt es keine Befreiung. Gefesselt und geknebelt durch seine eigenen Taten ist er hilflos. ||9||
Dieser Weg ist sehr schmal, wie die scharfe Schneide eines Schwertes.
Wenn seine Rechnung gelesen wird, wird er wie der Sesamsamen in der Mühle zermahlen.
Mutter, Vater, Ehepartner und Kind – niemand ist am Ende irgendjemandes Freund. Ohne die Liebe des Herrn ist niemand befreit. ||10||
Du magst viele Freunde und Gefährten auf der Welt haben,
aber ohne den Guru, den transzendenten fleischgewordenen Herrn, gibt es überhaupt niemanden.
Der Dienst am Guru ist der Weg zur Befreiung. Singe Tag und Nacht das Kirtan zum Lob des Herrn. ||11||
Gib die Lüge auf und strebe nach der Wahrheit,
und du wirst die Früchte deiner Wünsche ernten.
Es gibt nur sehr wenige, die mit der Ware der Wahrheit handeln. Diejenigen, die damit handeln, erzielen den wahren Gewinn. ||12||
Geht fort mit der Ware des Namens des Herrn, Har, Har,
und Sie werden intuitiv die gesegnete Vision seines Darshan im Palast seiner Gegenwart erlangen.
Die Gurmukhs suchen und finden ihn. Sie sind vollkommene, demütige Wesen. Auf diese Weise sehen sie ihn, der alle gleich ansieht. ||13||
Gott ist unendlich; manche finden ihn, indem sie den Lehren des Gurus folgen.
Durch die Worte des Shabad des Gurus unterweisen sie ihren Geist.
Akzeptiere das Wort des Bani des wahren Gurus als wahr, als vollkommen wahr. Auf diese Weise wirst du im Herrn, der Höchsten Seele, aufgehen. ||14||
Naarad und Saraswati sind deine Diener.
Ihre Diener sind die Größten der Großen in allen drei Welten.
Deine schöpferische Kraft durchdringt alles. Du bist der große Geber von allem. Du hast die gesamte Schöpfung erschaffen. ||15||
Einige dienen an Deiner Tür und ihre Leiden werden vertrieben.
Sie werden im Hof des Herrn mit Ehren gekleidet und vom Wahren Guru befreit.
Der Wahre Guru zerbricht die Fesseln des Egoismus und zügelt das wankelmütige Bewusstsein. ||16||
Treffe den Wahren Guru und suche den Weg,
wodurch Sie Gott finden können, ohne für Ihre Sache geradestehen zu müssen.
Unterdrücke deinen Egoismus und diene dem Guru. O Diener Nanak, du wirst von der Liebe des Herrn durchdrungen sein. ||17||2||8||
- Guru Nanak Dev Ji, Page : 1027-1028
Maaroo, Primeiro Mehl:
Não tenho outro amigo como o Senhor.
Ele me deu corpo e mente e infundiu consciência em meu ser.
Ele valoriza e cuida de todos os seres; Ele está bem no fundo, o Senhor sábio e onisciente. ||1||
O Guru é o lago sagrado e eu sou Seu amado cisne.
No oceano existem tantas joias e rubis.
Os louvores do Senhor são pérolas, pedras preciosas e diamantes. Cantando Seus louvores, minha mente e meu corpo ficam encharcados com Seu Amor. ||2||
O Senhor é inacessível, inescrutável, insondável e desapegado.
Os limites do Senhor não podem ser encontrados; o Guru é o Senhor do Mundo.
Através dos Ensinamentos do Verdadeiro Guru, o Senhor nos leva para o outro lado. Ele une em Sua União aqueles que são coloridos pelo Seu Amor. ||3||
Sem o Verdadeiro Guru, como alguém pode ser libertado?
Ele tem sido o Amigo do Senhor, desde o início dos tempos e ao longo dos tempos.
Por Sua Graça, Ele concede libertação em Sua Corte; Ele os perdoa por seus pecados. ||4||
O Verdadeiro Guru, o Doador, concede a libertação;
todas as doenças são erradicadas e a pessoa é abençoada com o Néctar Ambrosial.
A morte, a cobradora de impostos, não impõe nenhum imposto àquele cujo fogo interior foi apagado, cujo coração está frio e tranquilo. ||5||
O corpo desenvolveu um grande amor pela alma-cisne.
Ele é um Yogi e ela é uma linda mulher.
Dia e noite, ele a desfruta com prazer, e então se levanta e vai embora sem consultá-la. ||6||
Criando o Universo, Deus permanece difuso nele.
No vento, na água e no fogo, Ele vibra e ressoa.
A mente vacila, acompanhando paixões malignas; obtém-se as recompensas de suas próprias ações. ||7||
Esquecendo o Naam, a pessoa sofre a miséria de seus maus caminhos.
Quando a ordem de partida for emitida, como ele poderá permanecer aqui?
Ele cai no abismo do inferno e sofre como um peixe fora d'água. ||8||
O cínico infiel tem de suportar 8,4 milhões de encarnações infernais.
À medida que ele age, ele também sofre.
Sem o Verdadeiro Guru não há libertação. Amarrado e amordaçado por suas próprias ações, ele está indefeso. ||9||
Este caminho é muito estreito, como o fio afiado de uma espada.
Quando o seu relato for lido, ele será esmagado como a semente de gergelim no moinho.
Mãe, pai, cônjuge e filho – afinal, ninguém é amigo de ninguém. Sem o Amor do Senhor ninguém é libertado. ||10||
Você pode ter muitos amigos e companheiros no mundo,
mas sem o Guru, o Senhor Transcendente Encarnado, não há ninguém.
O serviço ao Guru é o caminho para a libertação. Noite e dia, cante o Kirtan de Louvores ao Senhor. ||11||
Abandone a falsidade e busque a Verdade,
e você obterá os frutos de seus desejos.
Muito poucos são aqueles que comercializam as mercadorias da Verdade. Aqueles que negociam com isso obtêm o verdadeiro lucro. ||12||
Parta com a mercadoria do Nome do Senhor, Har, Har,
e você obterá intuitivamente a Visão Abençoada de Seu Darshan, na Mansão de Sua Presença.
Os Gurmukhs O procuram e O encontram; eles são os seres humildes perfeitos. Desta forma, eles vêem Aquele que olha para todos da mesma forma. ||13||
Deus é infinito; seguindo os Ensinamentos do Guru, alguns O encontram.
Através da Palavra do Shabad do Guru, eles instruem suas mentes.
Aceite como Verdadeira, Perfeitamente Verdadeira, a Palavra do Bani do Verdadeiro Guru. Desta forma, você se fundirá no Senhor, a Alma Suprema. ||14||
Naarad e Saraswati são Seus servos.
Seus servos são os maiores dos grandes, nos três mundos.
Seu poder criativo permeia tudo; Você é o Grande Doador de tudo. Você criou toda a criação. ||15||
Alguns servem à Tua Porta e os seus sofrimentos são dissipados.
Eles são vestidos com honra na Corte do Senhor e emancipados pelo Verdadeiro Guru.
O Verdadeiro Guru rompe os laços do egoísmo e restringe a consciência inconstante. ||16||
Conheça o Verdadeiro Guru e procure o caminho,
pelo qual você pode encontrar Deus e não ter que responder por sua conta.
Subjugue seu egoísmo e sirva ao Guru; Ó servo Nanak, você será encharcado com o Amor do Senhor. ||17||2||8||
- ਗੁਰੂ ਨਾਨਕ ਦੇਵ ਜੀ, आंग : 1027-1028
मारू, प्रथम मेहल:
प्रभु के समान मेरा कोई दूसरा मित्र नहीं है।
उन्होंने मुझे शरीर और मन दिया तथा मेरे अस्तित्व में चेतना का संचार किया।
वे सभी प्राणियों का पालन-पोषण और देखभाल करते हैं; वे अंतर में स्थित, बुद्धिमान, सर्वज्ञ भगवान हैं। ||१||
गुरु पवित्र सरोवर हैं और मैं उनका प्रिय हंस हूँ।
समुद्र में बहुत सारे रत्न और माणिक हैं।
प्रभु के गुणगान मोती, रत्न और हीरे हैं। उनके गुणगान गाते हुए मेरा मन और शरीर उनके प्रेम से सराबोर हो गया है। ||२||
भगवान अगम्य, गूढ़, अथाह और अनासक्त हैं।
भगवान की सीमा नहीं पाई जा सकती; गुरु तो जगत के भगवान हैं।
सच्चे गुरु की शिक्षाओं के माध्यम से, भगवान हमें उस पार ले जाते हैं। वे अपने प्रेम से रंगे लोगों को अपने संघ में मिलाते हैं। ||३||
सच्चे गुरु के बिना कोई कैसे मुक्त हो सकता है?
वह आदिकाल से ही, तथा सभी युगों से प्रभु का मित्र रहा है।
अपनी कृपा से वह अपने दरबार में मोक्ष प्रदान करते हैं; उनके पापों को क्षमा कर देते हैं। ||४||
सच्चा गुरु, दाता, मुक्ति प्रदान करता है;
सभी रोग नष्ट हो जाते हैं और अमृत की प्राप्ति होती है।
जिसकी आंतरिक अग्नि बुझ गई है, जिसका हृदय शीतल और शांत है, उस पर कर वसूलने वाला मृत्यु कोई कर नहीं लगाता। ||५||
शरीर ने आत्मा-हंस के प्रति महान प्रेम विकसित कर लिया है।
वह एक योगी हैं और वह एक सुंदर महिला हैं।
वह दिन-रात प्रसन्नतापूर्वक उसका भोग करता है, और फिर उससे परामर्श किये बिना ही उठकर चला जाता है। ||६||
ब्रह्माण्ड की रचना करते हुए ईश्वर उसमें सर्वत्र व्याप्त रहता है।
हवा, पानी और आग में वह कंपन करता है और प्रतिध्वनित होता है।
मन कुसंस्कारों के साथ रहने से विचलित हो जाता है; मनुष्य अपने कर्मों का फल स्वयं ही पाता है। ||७||
नाम को भूलकर मनुष्य अपने बुरे मार्गों का दु:ख भोगता है।
जब जाने का आदेश जारी हो गया है तो वह यहां कैसे रह सकता है?
वह नरक के गड्ढे में गिरता है, और जल बिन मछली के समान कष्ट उठाता है। ||८||
अविश्वासी निंदक को 8.4 मिलियन नारकीय जन्मों को सहना पड़ता है।
वह जैसा कर्म करता है, वैसा ही दुःख भोगता है।
सच्चे गुरु के बिना मुक्ति नहीं है। अपने ही कर्मों से बंधा हुआ, वह असहाय है। ||९||
यह रास्ता बहुत संकरा है, तलवार की तीखी धार जैसा।
जब उसका लेखा पढ़ा जाएगा, तो वह चक्की में तिल के समान पिसेगा।
माता, पिता, पत्नी और पुत्र - अंत में कोई किसी का मित्र नहीं है। प्रभु के प्रेम के बिना कोई भी मुक्त नहीं है। ||१०||
दुनिया में आपके कई दोस्त और साथी हो सकते हैं,
परन्तु गुरु, जो कि भगवान का अवतार है, के बिना कोई भी अस्तित्व नहीं है।
गुरु की सेवा ही मोक्ष का मार्ग है। रात-दिन प्रभु के गुणगान का कीर्तन करो। ||११||
झूठ का त्याग करो और सत्य का अनुसरण करो,
और तुम्हें अपनी इच्छाओं का फल मिलेगा।
सत्य का व्यापार करने वाले बहुत कम हैं। जो लोग सत्य का व्यापार करते हैं, वे सच्चा लाभ प्राप्त करते हैं। ||१२||
प्रभु के नाम का माल लेकर प्रस्थान करो, हर, हर,
और आप सहज रूप से उनकी उपस्थिति के भवन में उनके दर्शन का धन्य दर्शन प्राप्त करेंगे।
गुरुमुख उसी की खोज करते हैं और उसे पा लेते हैं; वे पूर्ण विनम्र प्राणी हैं। इस प्रकार वे उसी को देखते हैं, जो सबको समान दृष्टि से देखता है। ||१३||
ईश्वर अनंत है; गुरु की शिक्षाओं का अनुसरण करके कुछ लोग उसे पा लेते हैं।
गुरु के शब्द के माध्यम से वे अपने मन को निर्देश देते हैं।
सच्चे गुरु की बानी के वचन को सत्य, पूर्णतया सत्य मान लो। इस प्रकार तुम प्रभु, परमात्मा में लीन हो जाओगे। ||१४||
नारद और सरस्वती आपके सेवक हैं।
आपके सेवक तीनों लोकों में महानतम हैं।
आपकी सृजनात्मक शक्ति सबमें व्याप्त है; आप सबके महान दाता हैं। आपने ही समस्त सृष्टि की रचना की है। ||१५||
कुछ लोग आपके द्वार पर सेवा करते हैं, और उनके कष्ट दूर हो जाते हैं।
उन्हें प्रभु के दरबार में सम्मानपूर्वक वस्त्र पहनाये जाते हैं, तथा सच्चे गुरु द्वारा मुक्ति प्रदान की जाती है।
सच्चा गुरु अहंकार के बंधन को तोड़ देता है, और चंचल चेतना को नियंत्रित करता है। ||१६||
सच्चे गुरु से मिलो और रास्ता खोजो,
जिससे तुम परमेश्वर को पा सको, और तुम्हें अपने लेखा का उत्तर न देना पड़े।
हे नानक! अहंकार को त्यागकर गुरु की सेवा कर; हे नानक! तू प्रभु के प्रेम से सराबोर हो जायेगा। ||१७||२||८||